ਜਲੰਧਰ (ਪੁਨੀਤ)- ਮਾਨਸੂਨ ਦੌਰਾਨ ਕਈ ਸੂਬਿਆਂ ’ਚ ਮੀਂਹ ਦਾ ਪੂਰਾ ਰੰਗ ਅਜੇ ਤਕ ਦੇਖਣ ਨੂੰ ਨਹੀਂ ਮਿਲ ਸਕਿਆ ਹੈ, ਜਿਸ ਕਾਰਨ ਗਰਮੀ ਹਾਲ ਬੇਹਾਲ ਕਰ ਰਹੀ ਹੈ। ਪਰ ਆਉਣ ਵਾਲੇ ਦਿਨਾਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲਣ ਦੀ ਆਸ ਹੈ। ਮੌਸਮ ਵਿਗਿਆਨ ਵਿਭਾਗ ਵੱਲੋਂ ਉੱਤਰ ਭਾਰਤ ਦੇ ਕਈ ਸੂਬਿਆਂ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਉਥੇ ਹੀ ਉੱਤਰਾਖੰਡ ’ਚ ਅਗਲੇ 5 ਦਿਨਾਂ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ, 22 ਜੁਲਾਈ ਨੂੰ ਰੈੱਡ ਅਲਰਟ ਰਹੇਗਾ ਜਦਕਿ 25 ਜੁਲਾਈ ਤਕ ਓਰੇਂਜ ਅਲਰਟ ਦੱਸਿਆ ਗਿਆ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ’ਚ 23 ਜੁਲਾਈ ਤਕ ਯੈਲੋ ਅਲਰਟ ਰਹੇਗਾ। ਹਿਮਾਚਲ ’ਚ 22-23 ਜੁਲਾਈ ਨੂੰ ਓਰੇਂਜ ਜਦਕਿ 24-25 ਜੁਲਾਈ ਨੂੰ ਯੈਲੋ ਅਲਰਟ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ- ਢਾਈ ਸਾਲਾ ਮਾਸੂਮ ਦਾ ਕਤਲ ਕਰ ਬਾਕਸ ਬੈੱਡ 'ਚ ਕਰ'ਤਾ ਸੀ ਬੰਦ, ਅਦਾਲਤ ਨੇ ਕਲਯੁਗੀ ਮਾਂ ਨੂੰ ਸੁਣਾਈ ਮਿਸਾਲੀ ਸਜ਼ਾ
ਜੰਮੂ-ਕਸ਼ਮੀਰ ਤੇ ਲੱਦਾਖ ’ਚ 23-24, ਰਾਜਸਥਾਨ ’ਚ 22 ਤੋਂ 25 ਜੁਲਾਈ ਤਕ ਯੈਲੋ ਅਲਰਟ ’ਚ ਭਾਰੀ ਮੀਂਹ ਦਾ ਅੰਦਾਜ਼ਾ ਰਹਿਣ ਵਾਲਾ ਹੈ। ਯੂ.ਪੀ. ’ਚ 25 ਜੁਲਾਈ ਤਕ ਮੀਂਹ ਦੇ ਨਾਲ ਤੂਫਾਨ ਬਾਰੇ ਚਿਤਾਵਨੀ ਜਾਰੀ ਹੋਈ ਹੈ। ਅਲਰਟ ਦੇ ਇਸ ਪੂਰੇ ਸਮੇਂ ’ਚ ਲੋਕਾਂ ਨੂੰ ਸਾਵਧਾਨ ਕੀਤਾ ਗਿਆ ਹੈ ਤੇ ਯਾਤਰਾ ’ਤੇ ਜਾਣ ਵਾਲਿਆਂ ਨੂੰ ਖਾਸ ਤੌਰ 'ਤੇ ਸਾਵਧਾਨੀਆਂ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੰਬਾ ਹੁੰਦਾ ਜਾ ਰਿਹੈ ਮੀਂਹ ਦਾ ਇੰਤਜ਼ਾਰ, ਅਲਰਟ ਦੇ ਬਾਵਜੂਦ ਲਗਾਤਾਰ ਚੌਥੇ ਦਿਨ ਨਹੀਂ ਪਿਆ ਮੀਂਹ
NEXT STORY