ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਵੀਰਵਾਰ ਸਵੇਰ ਤੋਂ ਹੀ ਕਾਲੇ ਬੱਦਲ ਛਾ ਗਏ ਅਤੇ ਪੂਰੀ ਤਰ੍ਹਾਂ ਹਨ੍ਹੇਰ ਪੈ ਗਿਆ। ਸਵੇਰੇ ਕਰੀਬ 8.30 ਵਜੇ ਤੋਂ ਹੀ ਸ਼ਹਿਰ 'ਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਦਿੱਲੀ ਏਅਰਪੋਰਟ ਜਾਂਦੀਆਂ ਬੱਸਾਂ 'ਤੇ ਪਿਆ ਰੌਲਾ, ਆਪਸ 'ਚ ਭਿੜੇ ਭੁੱਲਰ ਤੇ ਬਾਜਵਾ
ਇਸ ਕਾਰਨ ਮੌਸਮ ਸੁਹਾਵਣਾ ਹੋ ਗਿਆ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਚੰਡੀਗੜ੍ਹ ਸਮੇਤ ਮੋਹਾਲੀ ਅਤੇ ਪੰਚਕੂਲਾ 'ਚ ਵੀ ਤੇਜ਼ ਮੀਂਹ ਪੈ ਰਿਹਾ ਹੈ। ਹਾਲਾਂਕਿ ਇਸ ਤੋਂ ਇਕ ਦਿਨ ਪਹਿਲਾਂ ਮੌਸਮ ਨੇ ਕਰਵਟ ਬਦਲੀ ਸੀ ਅਤੇ ਰਿਮਝਿਮ ਮੀਂਹ ਪਿਆ ਸੀ ਪਰ ਅੱਜ ਸਵੇਰ ਤੋਂ ਹੀ ਲਗਾਤਾਰ ਭਾਰੀ ਬਾਰਸ਼ ਹੋ ਰਹੀ ਹੈ।
ਇਹ ਵੀ ਪੜ੍ਹੋ : ਸਾਬਕਾ ਮੰਤਰੀ 'ਸੰਗਤ ਸਿੰਘ ਗਿਲਜੀਆਂ' ਨੂੰ ਹਾਈਕੋਰਟ ਤੋਂ ਝਟਕਾ, ਅਦਾਲਤ ਨੇ ਨਹੀਂ ਦਿੱਤੀ ਰਾਹਤ
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਮਾਨਸੂਨ ਉੱਤਰਾਖੰਡ ਸਮੇਤ ਹਿਮਾਚਲ ਪ੍ਰਦੇਸ਼ ਦੇ ਕੁੱਝ ਹਿੱਸਿਆਂ 'ਚ ਪਹੁੰਚ ਗਿਆ ਹੈ। ਇਕ-ਦੋ ਦਿਨਾਂ 'ਚ ਚੰਡੀਗੜ੍ਹ 'ਚ ਵੀ ਇਹ ਦਸਤਕ ਦੇ ਦੇਵੇਗਾ।
ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ 'ਚ ਮਾਨਸੂਨ ਇੱਕੋ ਸਮੇਂ ਪਹੁੰਚ ਜਾਵੇਗਾ। ਅਗਲੇ ਇਕ ਹਫ਼ਤੇ ਤੱਕ ਵੱਖ-ਵੱਖ ਹਿੱਸਿਆਂ 'ਚ ਮੀਂਹ ਪੈਂਦਾ ਰਹੇਗਾ।
ਇਹ ਵੀ ਪੜ੍ਹੋ : ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਬਾਰੇ CM ਭਗਵੰਤ ਮਾਨ ਦਾ ਅਹਿਮ ਐਲਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਬਾਰੇ CM ਭਗਵੰਤ ਮਾਨ ਦਾ ਅਹਿਮ ਐਲਾਨ
NEXT STORY