ਮੋਹਾਲੀ (ਜੱਸੀ) : ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਅਗਸਤ 2020 ’ਚ ਸ਼ੰਕਰ ਨਾਂ ਦੇ ਵਿਅਕਤੀ ਦੇ ਕਤਲ ਮਾਮਲੇ ’ਚ ਦੋਸ਼ੀ ਦਲੀਪ ਬੜਾ ਨੂੰ ਧਾਰਾ 302 ਤਹਿਤ ਦੋਸ਼ੀ ਕਰਾਰ ਦਿੰਦਿਆਂ ਉਮਰਕੈਦ ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਗਰੂਪ ਸਿੰਘ ਵਾਸੀ ਪਿੰਡ ਹੰਡੇਸਰਾ ਨੇ ਬਿਆਨਾਂ ’ਚ ਦੱਸਿਆ ਸੀ ਕਿ ਉਹ ਸੀਹਪੁਰ ਮੋੜ ਨੇੜੇ ਨਵੇਂ ਬਣੇ ਧਰਮ ਕੰਡੇ ’ਤੇ ਹੈਲਪਰ ਹੈ ਅਤੇ ਉੱਥੇ ਹੀ ਰਹਿੰਦਾ ਹੈ। ਉਸ ਨਾਲ ਮਾਈਨਿੰਗ ਪਰਚੀ ਚੈੱਕ ਕਰਨ ਵਾਲੇ ਸਟਾਫ਼ ਦੇ ਮੈਂਬਰ ਅਨਿਲ ਕੁਮਾਰ ਵਾਸੀ ਪਿੰਡ ਖਿਆਲੀਵਾਲਾ, ਗੋਰਵ ਸ਼ਰਮਾ ਵਾਸੀ ਗੰਗਾ ਨਗਰ, ਸੰਦੀਪ ਕੁਮਾਰ ਵਾਸੀ ਪਿੰਡ ਮੱਛਲੀ ਕਲਾਂ ਰਹਿੰਦੇ ਹਨ।
ਖਾਣਾ ਬਣਾਉਣ ਲਈ ਲਾਂਗਰੀ ਸ਼ੰਕਰ ਵਾਸੀ ਨੇਪਾਲ ਤੇ ਹੈਲਪਰ ਦਲੀਪ ਬੜਾ ਵਾਸੀ ਪਿੰਡ ਰਾਏ ਤੁੰਗੀਆ, ਬੜੀ ਬਜਾਰ (ਅਸਾਮ) ਰੱਖਿਆ ਸੀ। ਇਹ ਦੋਵੇਂ ਰਸੋਈ ਨਾਲ ਬਣੇ ਕਮਰੇ ’ਚ ਰਹਿੰਦੇ ਸਨ, ਜੋ ਆਏ ਦਿਨ ਕੰਮ ਲਈ ਆਪਸ ’ਚ ਲੜਦੇ ਰਹਿੰਦੇ ਸਨ। 10 ਅਗਸਤ 2020 ਨੂੰ ਰਾਤ ਕਰੀਬ 10 ਵਜੇ ਖਾਣਾ ਖਾਣ ਸਮੇਂ ਦੋਵੇਂ ਲੜ੍ਹ ਪਏ, ਜਿਨ੍ਹਾਂ ਨੂੰ ਸਮਝਾ ਕੇ ਸਾਰੇ ਕਮਰਿਆਂ ’ਚ ਸੌਣ ਚਲੇ ਗਏ। ਦੇਰ ਰਾਤ ਸ਼ੰਕਰ ਤੇ ਦਲੀਪ ਵਿਚਕਾਰ ਗਾਲੀ-ਗਲੋਚ ਦੀ ਆਵਾਜ਼ ਆਈ ਤਾਂ ਸੰਦੀਪ ਕੁਮਾਰ ਨਾਲ ਉੱਠ ਕੇ ਉਹ ਬਾਹਰ ਗਿਆ।
ਇੰਨੇ ’ਚ ਸ਼ੰਕਰ ਸੜਕ ਵੱਲ ਭੱਜਣ ਲੱਗਾ ਕਿ ਦਲੀਪ ਨੇ ਚਾਕੂ ਨਾਲ ਉਸ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਵਿਹੜੇ ’ਚ ਡਿੱਗ ਪਿਆ। ਹੈਲਪਰ ਦਲੀਪ ਨੇ ਲਾਂਗਰੀ ਦਾ ਰਸੋਈ ਦੇ ਕੰਮ ਸਬੰਧੀ ਰੰਜਿਸ਼ ’ਚ ਕਤਲ ਕਰ ਦਿੱਤਾ ਸੀ। ਹੰਡੇਸਰਾ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦੀ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਸੀ।
ਪੰਜਾਬ 'ਚ ਮੀਂਹ ਬਾਰੇ ਨਵੀਂ ਅਪਡੇਟ! ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
NEXT STORY