ਚੰਡੀਗੜ੍ਹ (ਰਾਜਿੰਦਰ) : ਸ਼ਹਿਰ 'ਚ ਹੈਰੀਟੇਜ ਕੈਪੀਟਲ ਕੰਪਲੈਕਸ ਨੂੰ ਆਪਣੇ ਪੁਰਾਣੇ ਸਰੂਪ 'ਚ ਲਿਆਉਣ ਲਈ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਨੇ ਸ਼ਹਿਰ ਦੇ ਨਿਰਮਾਤਾ ਲੀ ਕਾਰਬੂਜ਼ੀਏ ਦੇ ਜਨਮ ਸਥਾਨ ਫਰਾਂਸ ਤੋਂ ਇਕ ਵਫਦ ਚੰਡੀਗੜ੍ਹ ਦੌਰੇ 'ਤੇ ਆਇਆ ਹੈ। ਉਕਤ ਵਫਦ 'ਚ ਮਾਹਰ ਇੰਜੀਨੀਅਰ ਵੀ ਆਏ ਹਨ, ਜੋ ਉਕਤ ਹੈਰੀਟੇਜ ਥਾਂ ਨੂੰ ਆਪਣੇ ਪੁਰਾਣੇ ਰੂਪ 'ਚ ਲਿਆਉਣ ਲਈ ਕੀ ਕਦਮ ਚੁੱਕਣੇ ਹੋਣਗੇ, ਲਈ ਕੈਪਟੀਲ ਕੰਪਲੈਕਸ ਦਾ ਦੌਰਾਨ ਕਰਨ ਤੋਂ ਬਾਅਦ ਨਗਰ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਨਾਲ ਵੀਰਵਾਰ ਨੂੰ ਮੁਲਾਕਾਤ ਕਰਕੇ ਇਸ ਦੀ ਪੂਰੀ ਜਾਣਕਾਰੀ ਨੂੰ ਸਾਂਝਾ ਕੀਤਾ।
ਇਸ ਦੌਰਾਨ ਫਰੈਂਚ ਵਫਦ ਨੇ ਪ੍ਰਸ਼ਾਸਨ ਦੇ ਇੰਜੀਨਅਰ ਵਿਭਾਗ ਵਲੋਂ ਚੁੱਕੇ ਜਾ ਰਹੇ ਕਦਮ ਦੀ ਪ੍ਰਸ਼ੰਸਾਂ ਕੀਤੀ ਅਤੇ ਕੁਝ ਹੋਰ ਸੁਧਾਰਾਂ ਦੇ ਟਿੱਪਸ ਦਿੱਤੇ। ਇਸ ਵਫਦ ਨੇ ਕੈਪੀਟਲ ਕੰਪਲੈਕਸ, ਹਾਈਕੋਰਟ, ਸਿਵਲ ਸਕੱਤਰੇਤ ਤੇ ਵਿਧਾਨ ਸਭਾ ਦੀਆਂ ਇਮਾਰਤਾਂ ਦੇ ਦੌਰੇ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਇਹੀ ਨਹੀਂ ਫਰਾਂਸ ਵਫਦ ਨੇ ਪ੍ਰਬੰਧਕੀ ਅਧਿਕਾਰੀਆਂ ਨਾਲ ਸੈਕਟਰ-17 ਦੀ ਲਾਈਬ੍ਰੇਰੀ, 30 ਵੇਜ ਬਿਲਡਿੰਗ, ਟਾਊਨ ਹਾਲ, ਡੀ. ਸੀ. ਦਫਤਰ, ਪਿਅਰੇ ਜੇਨਰੇਟ ਹਾਊਸ, ਲੀ ਕਾਰਬੂਜ਼ੀਏ ਸੈਂਟਰ ਆਦਿ ਦਾ ਵੀ ਦੌਰਾ ਕਰਕੇ ਇਨ੍ਹਾਂ ਇਤਿਹਾਸਕ ਇਮਾਰਤਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਇਨ੍ਹਾਂ ਇਮਾਰਤਾਂ ਦੀ ਸੰਭਾਲ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ।
ਪਾਵਰਕਾਮ ਦੀ ਪ੍ਰੇਸ਼ਾਨੀ ਖਪਤਕਾਰਾਂ 'ਤੇ ਪਵੇਗੀ ਭਾਰੀ
NEXT STORY