ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਦੀ ਵਿਰਾਸਤ ਵਿਦੇਸ਼ਾਂ ਵਿਚ ਨਿਲਾਮ ਹੋ ਰਹੀ ਹੈ ਪਰ ਯੂ. ਟੀ. ਪ੍ਰਸ਼ਾਸਨ ਦੇ ਅਧਿਕਾਰੀ ਅਜੇ ਜਾਗਣ ਲਈ ਤਿਆਰ ਨਹੀਂ ਹਨ। ਹੁਣ ਇਟਲੀ ਦੇ ਨਿਲਾਮੀ ਘਰ ਵਿਚ ਚੰਡੀਗੜ੍ਹ ਦੀਆਂ 6 ਕੁਰਸੀਆਂ ਅਤੇ ਇਕ ਸੋਫੇ ਦੀ ਨਿਲਾਮੀ ਹੋਈ ਹੈ। ਸ਼ਹਿਰ ਦੇ ਇਸ ਫਰਨੀਚਰ ਨੂੰ ਇਟਲੀ ਵਿਚ ਸਾਢੇ 18 ਲੱਖ ਰੁਪਏ ਵਿਚ ਵੇਚਿਆ ਗਿਆ ਹੈ। ਹੈਰੀਟੇਜ ਪ੍ਰੋਟੈਕਸ਼ਨ ਸੈੱਲ ਦੇ ਮੈਂਬਰ ਅਜੇ ਜੱਗਾ ਨੇ ਇਸ ਨਿਲਾਮੀ ਦੀ ਜਾਣਕਾਰੀ ਭਾਰਤੀ ਵਿਦੇਸ਼ ਮੰਤਰੀ ਅਤੇ ਇਟਲੀ ਵਿਚ ਭਾਰਤੀ ਹਾਈ ਕਮਿਸ਼ਨਰ ਨੂੰ ਭੇਜੀ ਸੀ ਪਰ ਨਿਲਾਮੀ ਨੂੰ ਰੋਕਿਆ ਨਹੀਂ ਜਾ ਸਕਿਆ।
2021 ਵਿਚ ਸ਼ਹਿਰ ਦੇ ਵਿਰਾਸਤੀ ਫਰਨੀਚਰ ਦੀ ਇਹ ਪੰਜਵੀਂ ਨਿਲਾਮੀ ਸੀ। ਜੱਗਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਨਿਲਾਮੀ ਦੀ ਅਗਾਊਂ ਸੂਚਨਾ ਦਿੱਤੀ ਸੀ, ਤਾਂ ਕਿ ਸਥਾਨਕ ਪੁਲਸ ਦੀ ਮਦਦ ਨਾਲ ਨਿਲਾਮੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਹੁਣ ਫਿਰ ਜੱਗਾ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿਚ ਜਾਂਚ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰ ਦੇਸ਼ ਤੋਂ ਬਾਹਰ ਇਹ ਹੈਰੀਟੇਜ ਫਰਨੀਚਰ ਪਹੁੰਚ ਕਿਵੇਂ ਰਿਹਾ ਹੈ। ਜਿਹੜੇ ਵੀ ਵਿਅਕਤੀ ਫਰਨੀਚਰ ਦੀ ਸਮੱਗਲਿੰਗ ਵਿਚ ਸ਼ਾਮਲ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਜਲੰਧਰ ’ਚ ਫੇਲ ਸਾਬਤ ਹੋਈ ਕੈਪਟਨ ਸਾਬ੍ਹ ਦੀ ਅਪੀਲ, ਤਸਵੀਰਾਂ ’ਚ ਵੇਖੋ ਕਿਵੇਂ ਉੱਡੀਆਂ ਧੱਜੀਆਂ
NEXT STORY