ਜਲੰਧਰ (ਸੋਨੂੰ)— ਪੰਜਾਬ ’ਚ ਕੋਰੋਨਾ ਕਾਰਨ ਦਮ ਤੋੜਨ ਵਾਲੇ ਮਰੀਜ਼ਾਂ ਲਈ ਕੈਪਟਨ ਸਰਕਾਰ ਨੇ ਅੱਜ ਯਾਨੀ ਸ਼ਨੀਵਾਰ ਨੂੰ 11 ਵਜੇ ਤੋਂ ਲੈ ਕੇ 12 ਵਜੇ ਤੱਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ 1 ਘੰਟੇ ਦਾ ਮੌਨ ਵਰਤ ਅਤੇ ਆਵਾਜਾਈ ਠੱਪ ਰੱਖਣ ਦੀ ਅਪੀਲ ਕੀਤੀ ਸੀ। ਜਲੰਧਰ ’ਚ ਕੈਪਟਨ ਸਰਕਾਰ ਵੱਲੋਂ ਕੀਤੀ ਗਈ ਇਸ ਅਪੀਲ ਦੀਆਂ ਧੱਜੀਆਂ ਸ਼ਰੇਆਮ ਉੱਡਦੀਆਂ ਦਿੱਸੀਆਂ।

ਦਰਅਸਲ ਜਲੰਧਰ ’ਚ ਇਕ ਘੰਟੇ ਦੌਰਾਨ ਆਵਾਜਾਈ ’ਚ ਕੋਈ ਖ਼ਾਸ ਬਦਲਾਅ ਵੇਖਣ ਨੂੰ ਨਹੀਂ ਮਿਲਿਆ। ਸੜਕਾਂ ’ਤੇ ਲੋਕ ਆਪਣੇ ਵਾਹਨਾਂ ਦੇ ਨਾਲ ਆਪਣੇ-ਆਪਣੇ ਕੰਮਾਂ ’ਤੇ ਜਾਂਦੇ ਵਿਖਾਈ ਦਿੱਤੇ। ਜਲੰਧਰ ਸ਼ਹਿਰ ਦੀਆਂ ਇਹ ਤਸਵੀਰਾਂ ਕੈਪਟਨ ਸਾਬ੍ਹ ਦੀ ਅਪੀਲ ਅੱਗੇ ਫੇਲ ਸਾਬਤ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਜਲੰਧਰ ਦੇ ਨਾਈਟ ਕਰਫ਼ਿਊ ਸਬੰਧੀ ਫੈਲੀ ਇਸ ਅਫ਼ਵਾਹ ਨੂੰ ਲੈ ਕੇ ਪ੍ਰਸ਼ਾਸਨ ਨੇ ਦਿੱਤੀ ਸਫ਼ਾਈ

ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਸ਼ਨੀਵਾਰ ਸਵੇਰੇ 11 ਤੋਂ 12 ਵਜੇ ਤੱਕ ਮੌਨ ਵਰਤ ਧਾਰ ਕੇ ਕੋਰੋਨਾ ਦੌਰਾਨ ਜਾਨਾਂ ਗਵਾ ਰਹੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮੱਲ੍ਹੀਆਂ ਕਲਾਂ ਵਿਖੇ ਸਵੇਰੇ ਧਰਨੇ ’ਤੇ ਬੈਠਾ ਕਿਸਾਨ, ਸ਼ਾਮੀਂ ਘਰ ਪਰਤਦਿਆਂ ਹੀ ਹੋ ਗਈ ਮੌਤ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਅਚਾਨਕ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਖੇਤਾਂ ’ਚ ਗਏ ਨੌਜਵਾਨ ਨੂੰ ਮੌਤ ਨੇ ਇੰਝ ਪਾਇਆ ਘੇਰਾ
NEXT STORY