ਨਕੋਦਰ,(ਪਾਲੀ): ਸ਼ਹਿਰ 'ਚ ਜਗਰਾਓਂ ਪੁਲਸ ਵਲੋਂ 2 ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕਾਰ ਸਵਾਰ ਨਸ਼ਾ ਸਮੱਗਲਰਾਂ ਨੂੰ ਫੜਨ ਲਈ ਜਗਰਾਓਂ ਪੁਲਸ ਨਕੋਦਰ ਪਹੁੰਚੀ। ਜਿਥੇ ਪੁਲਸ ਨੇ ਸਮੱਗਲਰਾਂ ਨੂੰ ਕਾਬੂ ਕਰਨ ਲਈ ਗੋਲੀ ਚਲਾ ਕੇ ਉਨ੍ਹਾਂ ਦੀ ਕਾਰ ਦਾ ਟਾਇਰ ਪੈਂਚਰ ਕੀਤਾ ਤੇ ਸਮੱਗਲਰਾਂ ਨੂੰ ਕਾਬੂ ਕੀਤਾ ਗਿਆ। ਕਾਬੂ ਕਰਨ ਤੋਂ ਬਾਅਦ ਜਦ ਪੁਲਸ ਵਲੋਂ ਉਕਤ ਮੁਲਜ਼ਮਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਗਈ। ਉਥੇ ਹੀ ਗੋਲੀ ਚੱਲਣ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਬਠਿੰਡਾ ਤੋਂ ਜੰਮੂ ਜਾ ਰਹੀ ਟਰੇਨ ਦੇ ਇੰਜਣ 'ਤੇ ਡਿੱਗਿਆ ਦਰੱਖਤ, ਵੱਡਾ ਹਾਦਸਾ ਹੋਣੋ ਟਲਿਆ
NEXT STORY