ਫਗਵਾੜਾ (ਹਰਜੋਤ) : ਫਗਵਾੜਾ ਪੁਲਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਇਕ ਨੀਗਰੋ ਔਰਤ ਨੂੰ ਕਾਬੂ ਕਰਕੇ ਉਸ ਪਾਸੋਂ 25 ਕਰੋੜ ਰੁਪਏ ਦੀ ਅੰਤਰਰਾਸ਼ਟਰੀ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸ.ਐੱਸ.ਪੀ. ਕਪੂਰਥਲਾ ਸਤਿੰਦਰ ਸਿੰਘ, ਐੱਸ.ਪੀ. ਤਫ਼ਤੀਸ਼ ਕਪੂਰਥਲਾ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਬੂ ਕੀਤੀ ਔਰਤ ਦੀ ਸ਼ਨਾਖ਼ਤ ਪ੍ਰੀਸ਼ੀਅਮ ਪੁੱਤਰੀ ਕੇਹੀ ਵਾਸੀ ਬੇਮੁਮੂਬਾ ਹਾਲ ਵਾਸੀ ਚੰਦਨ ਵਿਹਾਰ ਦਿੱਲੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਅੱਜ ਸਵੇਰੇ ਦਿੱਲੀ ਟੂਰਰਿਜ਼ਮ ਦੀ ਬੱਸ 'ਚ ਸਵਾਰ ਹੋ ਕੇ ਜਦੋਂ ਪਿੰਡ ਸਪਰੋੜ ਜੀ.ਟੀ.ਰੋਡ ਨਜ਼ਦੀਕ ਉੱਤਰੀ ਤਾਂ ਪੁਲਸ ਪਾਰਟੀ ਨੇ ਉਕਤ ਔਰਤ ਨੂੰ ਜਦੋਂ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਉਸ ਪਾਸ ਫੜੇ ਬੈੱਗ ਦੀ ਚੈਕਿੰਗ ਕੀਤੀ ਜਿਸ 'ਚੋਂ 5 ਕਿੱਲੋ ਹੈਰੋਇਨ ਬਰਾਮਦ ਹੋਈ। ਐੱਸ.ਐੱਸ.ਪੀ. ਨੇ ਦੱਸਿਆ ਕਿ ਫੜੀ ਗਈ ਹੈਰੋਇਨ ਦੀ ਕੀਮਤ 25 ਕਰੋੜ ਰੁਪਏ ਬਣਦੀ ਹੈ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਕਤ ਔਰਤ ਸਾਊਥ ਅਫ਼ਰੀਕਾ ਦੀ ਰਹਿਣ ਵਾਲੀ ਹੈ ਅਤੇ ਇਹ ਆਪਣੇ ਪਾਸਪੋਰਟ ਨੰਬਰ 01769738 'ਤੇ ਬਿਜ਼ਨਸ ਵੀਜ਼ਾ ਲਗਵਾ ਕੇ ਭਾਰਤ ਆਈ ਹੈ ਅਤੇ ਇੱਥੇ ਆ ਕੇ ਇਗ ਧੰਦਾ ਕਰਨ ਲੱਗ ਗਈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਪਹਿਲਾਂ ਵੀ ਇਕ ਵਾਰ ਪੰਜਾਬ ਆ ਚੁੱਕੀ ਹੈ ਅਤੇ ਹੁਣ ਸਪਰੋੜ ਦੇ ਨੇੜੇ ਹੈਰੋਇਨ ਦੀ ਵੱਡੀ ਮਾਤਰਾ 'ਚ ਖੇਪ ਸਪਲਾਈ ਕਰਨ ਆਈ ਸੀ ਜਿਸ ਨੂੰ ਪੁਲਸ ਨੇ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਇਹ ਔਰਤ ਹੈਰੋਇਨ ਦਿੱਲੀ 'ਚ ਰਹਿੰਦੇ ਮਾਈਕ ਨਾਮੀ ਵਿਅਕਤੀ ਤੋਂ ਲਿਆ ਕੇ ਸਪਲਾਈ ਕਰਦੀ ਹੈ ਤੇ ਇਹ ਕੋਰੀਅਰ ਵਾਲੇ ਬਣ ਕੇ ਅਜਿਹਾ ਮਾਲ ਸਪਲਾਈ ਕਰਨ ਲਈ ਆਉਂਦੇ ਹਨ। ਐੱਸ.ਐੱਸ.ਪੀ. ਨੇ ਦੱਸਿਆ ਕਿ ਪੁਲਸ ਨੇ 3-4 ਮਹੀਨੇ ਪਹਿਲਾ ਵੀ ਕਪੂਰਥਲਾ 'ਚ ਇਕ ਰਹਿਮਾ ਨਾਮੀ ਔਰਤ ਨੂੰ ਕਾਬੂ ਕੀਤਾ ਸੀ ਜੋ ਸਾਊਥ ਅਫ਼ਰੀਕਾ ਦੀ ਰਹਿਣ ਵਾਲੀ ਸੀ ਜੋ ਕਿ ਕਪੂਰਥਲਾ ਜੇਲ 'ਚ ਬੰਦ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੀ ਔਰਤ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ 5 ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ।
ਹੱਥਾਂ 'ਤੇ ਸ਼ਗਨਾਂ ਦੀ ਮਹਿੰਦੀ ਲਾ ਬਾਰਾਤ ਉਡੀਕਦੀ ਰਹੀ ਲਾੜੀ, ਲਾੜਾ ਹੋਇਆ ਫਰਾਰ (ਵੀਡੀਓ)
NEXT STORY