ਤਰਨਤਾਰਨ (ਧਰਮ ਪੰਨੂੰ) - ਥਾਣਾ ਸਦਰ ਤਰਨਤਾਰਨ ਦੇ ਏ. ਐੱਸ. ਆਈ. ਜਸਪਾਲ ਸਿੰਘ ਪੁਲਸ ਪਾਰਟੀ ਸਣੇ ਪਿੰਡ ਕੋਟ ਜਸਪਤ ਰਾਏ, ਜੀਉਬਾਲਾ ਮਲੀਆਂ ਆਦਿ ਗਸ਼ਤ ਕਰਦੇ ਜਾ ਰਹੇ ਸਨ ਕਿ ਜਦੋਂ ਉਹ ਪੁਲਸ ਪਾਰਟੀ ਸਮੇਤ ਮੋੜ ਪਿੰਡ ਐਮਾ ਮੱਲੀਆਂ ਪੁੱਜੇ ਤਾਂ ਪੁਲਸ ਨੂੰ ਇਕ ਵਿਅਕਤੀ 'ਤੇ ਸ਼ੱਕ ਹੋਇਆ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਦੌਰਾਨ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਦੋਸ਼ੀ ਨੇ ਆਪਣਾ ਨਾਂ ਬਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਮੱਸਾ ਸਿੰਘ ਵਾਸੀ ਸੁਰਸਿੰਘ ਥਾਣਾ ਭਿੱਖੀਵਿੰਡ ਦੱਸਿਆ। ਇਸ ਸਬੰਧੀ ਤਫਤੀਸ਼ੀ ਅਫਸਰ ਜਸਪਾਲ ਸਿੰਘ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜੀ. ਐੱਸ. ਟੀ. ਨੂੰ ਲੈ ਕੇ ਵਪਾਰੀ ਵਰਗ ਅੰਦੋਲਨ ਦੀ ਤਿਆਰੀ 'ਚ, ਚੋਣਾਂ 'ਚ ਕਾਂਗਰਸ ਨੂੰ ਖਾਣੀ ਪੈ ਸਕਦੀ ਹੈ ਮੂੰਹ 'ਤੇ
NEXT STORY