ਲੁਧਿਆਣਾ,(ਅਨਿਲ): ਪੰਜਾਬ ਸਰਕਾਰ ਦੇ ਆਦੇਸ਼ ਮੁਤਾਕਬ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪੁਲਸ ਵਲੋਂ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ 3 ਨਸ਼ਾ ਸਮੱਗਲਰਾਂ ਨੂੰ ਸਾਢੇ 12 ਕਰੋੜ ਰੁਪਏ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਸਬੰਧੀ ਅੱਜ ਲੁਧਿਆਣਾ 'ਚ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ. ਟੀ. ਐਫ. ਲੁਧਿਆਣਾ ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਸ਼ਿਮਲਾਪੁਰੀ ਇਲਾਕੇ 'ਚ 3 ਨਸ਼ਾ ਤਸਕਰ ਹੈਰੋਇਨ ਦੀ ਵੱੀ ਖੇਪ ਲੈ ਕੇ ਇਨੋਵਾ ਕਾਰ 'ਚ ਆ ਰਹੇ ਹਨ। ਜਿਸ 'ਤੇ ਪੁਲਸ ਨੇ ਸਖਤ ਕਾਰਵਾਈ ਕਰਦੇ ਹੋਏ ਮੁਹੱਲਾ ਹਰਕਿਸ਼ਨ ਨਗਰ ਗਿੱਲ ਨਹਿਰ ਨੇੜੇ 3 ਵਿਅਕਤੀਆਂ ਸਮੇਤ ਇਨੋਵਾ ਕਾਰ ਨੂੰ ਕਾਬੂ ਕੀਤਾ ਗਿਆ। ਜਦ ਪੁਲਸ ਨੇ ਉਕਤ ਇਨੋਵਾ ਦੀ ਤਲਾਸ਼ੀ ਲਈ ਤਾਂ ਉਸ 'ਚੋਂ 2 ਕਿੱਲੋ 500 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਸਾਢੇ 12 ਕਰੋੜ ਰੁਪਏ ਕੀਮਤ ਆਂਕੀ ਜਾ ਰਹੀ ਹੈ। ਪੁਲਸ ਨੇ ਉਕਤ ਤਿੰਨਾਂ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਪਛਾਣ ਅਮਿਤ ਕੁਮਾਰ (35) ਪੁੱਤਰ ਰਾਮ ਜੀ ਵਾਸੀ ਮੁਹੱਲਾ ਹਰਕਿਸ਼ਨ ਨਗਰ, ਵਰਿੰਦਰ ਕੁਮਾਰ ਸੋਨੀ (27) ਪੁੱਤਰ ਗੁਰਮੇਲ ਸਿੰਘ ਵਾਸੀ ਚਿਮਨੀ ਰੋਡ ਨਿਉੂ ਸ਼ਿਮਲਾਪੁਰੀ ਤੇ ਹਰਸਿਮਰਨ ਸਿੰਘ (32) ਪੁੱਤਰ ਹਰਵਿੰਦਰ ਪਾਲ ਸਿੰਘ ਵਾਸੀ ਲਕੜ ਬਾਜ਼ਾਰ ਡਵੀਜ਼ਨ ਨਗਰ 2 ਲੁਧਿਆਣਾ ਦੇ ਰੂਪ 'ਚ ਕੀਤੀ ਗਈ ਹੈ। ਜਿਨ੍ਹਾਂ ਖਿਲਾਫ ਪੁਲਸ ਨੇ ਐਸ. ਟੀ. ਐਫ. ਮੋਹਾਲੀ ਪੁਲਸ ਸਟੇਸ਼ਨ 'ਚ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
80 ਹਜ਼ਾਰ ਦੀ ਡਰੱਗ ਮਨੀ ਸਮੇਤ ਹੋਰ ਸਮਾਨ ਬਰਾਮਦ
ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਕੋਲੋਂ ਢਾਈ ਕਿਲੋਂ ਹੈਰੋਇਨ ਸਮੇਤ 80 ਹਜ਼ਾਰ ਰੁਪਏ ਦੀ ਡਰੱਗ ਮਨੀ, ਇਕ ਕੰਪਿਊਂਟਰ ਕਾਂਟਾ, 200 ਪਲਾਸਟਿਕ ਦੇ ਖਾਲੀ ਲਿਫਾਫੇ ਵੀ ਬਰਾਮਦ ਕੀਤੇ ਗਏ ਜਦ ਕਿ ਦੋਸ਼ੀਆਂ ਕੋਲੋਂ 10 ਵੱਖ-ਵੱਖ ਕੰਪਨੀ ਦੇ ਮੋਬਾਇਨ ਫੋਨ ਵੀ ਬਰਾਮਦ ਹੋਏ ਹਨ। ਜੋ ਇਹ ਨਸ਼ਾ ਕਰਨ ਵਾਲੇ ਲੋਕਾਂ ਨੂੰ ਨਸ਼ਾ ਦੇ ਕੇ ਆਪਣੇ ਕੋਲ ਰੱਖ ਲੈਂਦੇ ਸਨ ਜਦ ਕਿ ਤਿੰਨੇ ਦੋਸ਼ੀ ਪਹਿਲਾਂ ਲੰਬੇ ਸਮੇਂ ਤੋਂ ਹੈਰੋਇਨ ਵੇਚਣ ਦਾ ਕੰਮ ਕਰ ਰਹੇ ਹਨ। ਤਿੰਨੋਂ ਨਸ਼ਾ ਸਮੱਗਲਰ ਖੁਦ ਵੀ ਨਸ਼ਾ ਕਰਨ ਦੇ ਆਦੀ ਹਨ।
ਪੰਜਾਬੀ ਨੌਜਵਾਨ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ
NEXT STORY