ਜਲੰਧਰ, (ਮਹੇਸ਼)- ਚਿੱਟੇ ਰੰਗ ਦੀ ਐਕਟਿਵਾ ਸਵਾਰ ਨੌਜਵਾਨ ਕੋਲੋਂ ਥਾਣਾ ਕੈਂਟ ਦੀ ਪੁਲਸ ਨੇ 2 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮ ਅਮਿਤ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਮੁਹੱਲਾ ਨੰ. 15 ਜਲੰਧਰ ਕੈਂਟ ਨੂੰ ਪਰਾਗਪੁਰ ਚੌਕੀ ਦੀ ਪੁਲਸ ਨੇ ਜੀ. ਐੱਨ. ਏ. ਚੌਕ ਤੋਂ ਦੀਪ ਨਗਰ ਨੂੰ ਜਾਂਦੇ ਰਾਹ ਤੋਂ ਕਾਬੂ ਕੀਤਾ ਹੈ। ਥਾਣਾ ਕੈਂਟ ਦੇ ਮੁਖੀ ਸੁਖਬੀਰ ਸਿੰਘ ਬੁੱਟਰ ਨੇ ਦੱਸਿਆ ਕਿ ਐੱਸ. ਆਈ. ਅਸ਼ਵਨੀ ਕੁਮਾਰ ਨੰਦਾ ਚੌਕੀ ਮੁਖੀ ਵੱਲੋਂ ਫੜੇ ਗਏ ਅਮਿਤ ਨੇ ਕਾਲੇ ਰੰਗ ਦੇ ਮੋਮੀ ਲਿਫਾਫੇ ਵਿਚ ਹੈਰੋਇਨ ਪਾਈ ਹੋਈ ਸੀ। ਉਸ ਦੇ ਖਿਲਾਫ ਥਾਣਾ ਕੈਂਟ ਵਿਚ ਕੇਸ ਦਰਜ ਕਰ ਲਿਆ ਗਿਆ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਹੈਰੋਇਨ ਕਿੱਥੋਂ ਲੈ ਕੇ ਆਉਂਦਾ ਸੀ ਅਤੇ ਕਿਹੜੇ ਲੋਕਾਂ ਨੂੰ ਕਿੰਨੇ ਵਿਚ ਸਪਲਾਈ ਕਰਦਾ ਸੀ। ਮੁਲਜ਼ਮ ਦੀ ਐਕਟਿਵਾ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਕਰਤਾਰਪੁਰ ਮੰਡੀ ’ਚ ਮਜ਼ਦੂਰਾਂ ’ਤੇ ਹਮਲਾ ਕਰਨ ਵਾਲੇ 3 ਕਾਬੂ
NEXT STORY