ਗੁਰਦਾਸਪੁਰ (ਵਿਨੋਦ): ਪਿੰਡ ਰੱਤੜ ਛੱਤੜ ਦੇ ਕੋਲ ਸੀਮਾ ਸੁਰੱਖਿਆ ਬਲ ਦੀ ਆਬਾਦ ਬੀ.ਓ.ਪੀ ਦੇ ਕੋਲੋਂ ਇਕ ਕਿਸਾਨ ਦੇ ਖੇਤ ’ਚ ਪਈ ਲਗਭਗ 11 ਕਰੋੜ 50 ਲੱਖ ਰੁਪਏ ਕੀਮਤ ਦੀ 2 ਕਿੱਲੋ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਸੀਮਾ ਸੁਰੱਖਿਆ ਬਲ ਦੇ ਸੂਤਰਾਂ ਅਨੁਸਾਰ ਗੁਰਦਾਸਪੁਰ ਸੈਕਟਰ ਅਧੀਨ ਪੈਂਦੇ ਪਿੰਡ ਧਰਮਕੋਟ ਰੰਧਾਵਾ ਦੇ ਰਹਿਣ ਵਾਲੇ ਕਿਸਾਨ ਵਾਸੂਦੇਵ, ਜਿਸ ਦੀ ਜ਼ਮੀਨ ਪਿੰਡ ਰੱਤੜ ਛੱਤੜ ਵਿੱਚ ਪੈਂਦੀ ਹੈ, ਨੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਕਿ ਉਸ ਦੇ ਖੇਤ ਵਿੱਚ ਦੋ ਪੈਕਟ ਪਏ ਹਨ।
ਇਹ ਵੀ ਪੜ੍ਹੋ-ਇੰਗਲੈਂਡ ਦੇ ਗੁਰਦੁਆਰਾ ਸਾਹਿਬ 'ਚ ਹਮਲਾ ਕਰਨ ਦੀ ਘਟਨਾ ਦੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਨਿੰਦਾ
ਇਸ ਦੀ ਸੂਚਨਾ ਮਿਲਣ ’ਤੇ ਸੀਮਾ ਸੁਰੱਖਿਆ ਬਲ ਦੇ ਜਵਾਨ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਪੈਕਟਾਂ ਨੂੰ ਕਬਜ਼ੇ ’ਚ ਲੈ ਕੇ ਪੁਲਸ ਨੂੰ ਸੂਚਨਾ ਦਿੱਤੀ। ਤਲਾਸ਼ੀ ਲੈਣ ’ਤੇ ਬਰਾਮਦ ਹੋਏ ਪੈਕਟ ’ਚੋਂ 2 ਕਿੱਲੋ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਲਗਭਗ 11 ਕਰੋੜ 50 ਲੱਖ ਰੁਪਏ ਹੈ। ਇਸੇ ਤਹਿਤ ਡੇਰਾ ਬਾਬਾ ਨਾਨਕ ਪੁਲਸ ਨੇ ਹੈਰੋਇਨ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤੀ ਇਲਾਕਿਆਂ ’ਚ ਵੱਡੀ ਮਾਤਰਾ ’ਚ ਹੈਰੋਇਨ ਭੇਜੀ ਜਾ ਰਹੀ ਹੈ। ਪਾਕਿਸਤਾਨ ਤੋਂ ਆਉਂਦੀ ਹੈਰੋਇਨ ਦਾ ਕੁਝ ਹਿੱਸਾ ਫੜਿਆ ਜਾਂਦਾ ਹੈ ਜਦਕਿ ਕੁਝ ਹਿੱਸਾ ਖੇਤਾਂ ਵਿਚ ਪਿਆ ਰਹਿੰਦਾ ਹੈ ਅਤੇ ਹੈਰੋਇਨ ਦੇ ਤਸਕਰ ਇਸ ਨੂੰ ਚੁੱਕਣ ਲਈ ਸਹੀ ਸਮੇਂ ਦੀ ਉਡੀਕ ਕਰਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਕਲਾਨੌਰ, ਦੋਰਾਂਗਲਾ ਅਤੇ ਬਹਿਰਾਮਪੁਰ ਥਾਣਿਆਂ ਦੀ ਹਦੂਦ ਵਿੱਚ ਵੀ ਲਾਵਾਰਸ ਖੇਤਾਂ ਵਿੱਚ ਪਈ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ- ਉਤਰਾਖੰਡ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਨਿੰਦਣਯੋਗ : ਐਡਵੋਕੇਟ ਧਾਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਈ ਗਜਿੰਦਰ ਸਿੰਘ ਦੀ ਅੰਤਿਮ ਅਰਦਾਸ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
NEXT STORY