ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਚੱਲ ਰਹੀ ਘਰੇਲੂ ਜੰਗ ਨੂੰ ਖ਼ਤਮ ਕਰਨ ਲਈ ਹਾਈਕਮਾਨ ਨੇ ਅੱਡੀ-ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ, ਇਸੇ ਕਾਰਣ ਰਾਹੁਲ ਗਾਂਧੀ ਵਲੋਂ ਬੀਤੇ ਦਿਨੀਂ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਗਈ ਸੀ। ਸੂਤਰਾਂ ਮੁਤਾਬਕ ਕਾਂਗਰਸ ਹਾਈਕਮਾਨ ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਭਲਕੇ ਮੁਲਾਕਾਤ ਕਰ ਸਕਦੀ ਹੈ। ਸੂਤਰ ਦੱਸਦੇ ਹਨ ਕਿ ਹਾਈਕਮਾਨ ਨੇ ਸਿੱਧੂ ਨੂੰ ਦਿੱਲੀ ਬੁਲਾ ਕੇ ਜਿਹੜੇ ਵਿਚਾਰ ਕੀਤੇ ਸਨ ਅਤੇ ਪਾਰਟੀ ਦੇ ਪੁਨਰਗਠਨ ਸਬੰਧੀ ਜੋ ਵੀ ਫ਼ਾਰਮੂਲਾ ਤਿਆਰ ਕੀਤਾ ਹੈ, ਇਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝਾ ਕੀਤਾ ਜਾ ਸਕਦਾ ਹੈ ਅਤੇ ਮੁੱਖ ਮੰਤਰੀ ਨੂੰ 6 ਜੁਲਾਈ ਨੂੰ ਦਿੱਲੀ ਬੁਲਾਏ ਜਾਣ ਦੀ ਚਰਚਾ ਹੈ, ਜਿੱਥੇ ਉਨ੍ਹਾਂ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਫਿਰ ਬੋਲੇ ਨਵਜੋਤ ਸਿੱਧੂ, 18 ਨੁਕਾਤੀ ਏਜੰਡੇ ਦੀ ਸ਼ੁਰੂਆਤ ਬਾਦਲਾਂ ਦੇ ਕੀਤੇ ਬਿਜਲੀ ਸਮਝੌਤਿਆਂ ਨੂੰ ਰੱਦ ਕਰਕੇ ਹੋਵੇ
ਸੂਤਰਾਂ ਮੁਤਾਬਕ ਕਾਂਗਰਸ ਹਾਈਕਮਾਨ ਸੂਬਾ ਕਾਂਗਰਸ ਦੇ ਪੁਨਰਗਠਨ ਸਬੰਧੀ ਬਣਾਏ ਫ਼ਾਰਮੂਲੇ ਬਾਰੇ ਮੁੱਖ ਮੰਤਰੀ ਦੀ ਵੀ ਰਜ਼ਾਮੰਦੀ ਲੈਣੀ ਚਾਹੁੰਦੀ ਹੈ ਅਤੇ ਕੈਪਟਨ-ਸਿੱਧੂ ਨੂੰ ਇਕੱਠਿਆਂ ਤੋਰਨਾ ਚਾਹੁੰਦੀ ਹੈ, ਜਦਕਿ ਕੈਪਟਨ ਤੇ ਸਿੱਧੂ ਦੋਵੇਂ ਹੀ ਇਕ-ਦੂਜੇ ਪ੍ਰਤੀ ਲਗਾਤਾਰ ਹਮਲਾਵਰ ਰੁਖ਼ ਅਪਣਾ ਰਹੇ ਹਨ। ਮੁੱਖ ਮੰਤਰੀ ਨੇ ਬਦਲੇ ਹੋਏ ਹਾਲਾਤ ਅਤੇ ਪਾਰਟੀ ਅੰਦਰਲੇ ਦਬਾਅ ਕਾਰਨ ਹੁਣ ਸਾਡੇ ਚਾਰ ਸਾਲ ਬਾਅਦ ਵਿਵਾਦਿਤ ਬਿਜਲੀ ਸਮਝੌਤਿਆਂ ’ਤੇ ਮੁੜ ਨਜ਼ਰਸਾਨੀ ਕਰਨ ਅਤੇ ਕੋਟਕਪੂਰਾ ਗੋਲੀਕਾਂਡ ਸਬੰਧੀ ਹਾਈਕੋਰਟ ’ਚ ਸਰਕਾਰ ਵਿਰੁੱਧ ਆਏ ਫ਼ੈਸਲੇ ਜਿਸ ਨੂੰ ਲੈ ਕੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੌਕਰੀ ਤੋਂ ਅਸਤੀਫ਼ਾ ਦੇ ਕੇ ‘ਆਪ’ ’ਚ ਸ਼ਾਮਲ ਹੋ ਗਏ, ਨੂੰ ਵੀ ਹੁਣ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਅਚਾਨਕ ਹਾਦਸੇ ਦੀ ਸ਼ਿਕਾਰ ਹੋਈ ਪੁਲਸ ਥਾਣੇ ਦੀ ਗੱਡੀ, ਜਦੋਂ ਤਲਾਸ਼ੀ ਲਈ ਤਾਂ ਉੱਡੇ ਹੋਸ਼
ਕਾਂਗਰਸ ਹਾਈਕਮਾਨ ਸੰਕਟ ਦੇ ਲਗਾਤਾਰ ਲਟਕਣ ਅਤੇ ਪਾਰਟੀ ਹਾਈਕਮਾਨ ਵਲੋਂ ਫ਼ੈਸਲਾ ਨਾ ਲਏ ਜਾਣ ਕਾਰਨ ਵੀ ਪਾਰਟੀ ਦਾ ਜੋ ਨੁਕਸਾਨ ਹੋ ਰਿਹਾ ਹੈ, ਉਸ ਤੋਂ ਕਾਂਗਰਸ ਦੇ ਵਿਧਾਇਕ ਤੇ ਸਰਗਰਮ ਆਗੂ ਵੀ ਕਾਫ਼ੀ ਚਿੰਤਤ ਨਜ਼ਰ ਆ ਰਹੇ ਹਨ। ਭਾਵੇਂ ਨਵਜੋਤ ਸਿੱਧੂ ਵਲੋਂ ਪਹਿਲਾਂ ਤਿੰਨ ਮੈਂਬਰੀ ਕਮੇਟੀ ਨਾਲ ਅਤੇ ਫਿਰ ਹਾਈਕਮਾਨ ਨਾਲ ਮੁਲਾਕਾਤ ਕਰਕੇ ਆਪਣੀ ਗੱਲ ਰੱਖੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਟਵਿੱਟਰ ’ਤੇ ਸਿੱਧੂ ਦੇ ਹਮਲੇ ਲਗਾਤਾਰ ਜਾਰੀ ਹਨ। ਅਜਿਹੇ ਵਿਚ ਪੰਜਾਬ ਸਰਕਾਰ ਦੀ ਸਿਰਦਰਦੀ ਵਧਣੀ ਵੀ ਸੁਭਾਵਕ ਹੈ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਾਈਕਮਾਨ ਵਲੋਂ ਭਲਕੇ ਦਿੱਲੀ ਸੱਦੇ ਜਾਣ ਦੇ ਚਰਚੇ ਹਨ ਤਾਂ ਇਹ ਵੀ ਸੰਭਵ ਹੈ ਕਿ ਕੈਪਟਨ ਦੀ ਹਾਈਕਮਾਨ ਨਾਲ ਇਹ ਇਹ ਮੁਲਾਕਾਤ ਨਤੀਜਨ ਹੋ ਨਿੱਬੜੇਗੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ਉਤਰਣ ਵਾਲੇ ਯਾਤਰੀ ਜ਼ਰਾ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੁੱਝ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕਿਸਾਨਾਂ ਲਈ ਚੰਗੀ ਖ਼ਬਰ, 50 ਫ਼ੀਸਦੀ ਸਬਸਿਡੀ ’ਤੇ 20 ਹਜ਼ਾਰ ਮੀਟ੍ਰਿਕ ਟਨ 'ਜਿਪਸਮ' ਮੁਹੱਈਆ ਕਰਵਾਏਗੀ ਸਰਕਾਰ
NEXT STORY