ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਡੀ. ਐੱਸ. ਪੀ. ਸਿਟੀ ਰਾਜੇਸ਼ ਕੁਮਾਰ ਛਿੱਬਰ ਦੀ ਯੋਗ ਅਗਵਾਈ 'ਚ ਐਕਸਾਈਜ਼ ਸੈੱਲ ਬਰਨਾਲਾ ਦੇ ਹੌਲਦਾਰ ਮੱਖਣ ਸ਼ਾਹ ਦੌਰਾਨੇ ਗਸ਼ਤ ਬਾਹੱਣ ਪੁਲ ਸਾਦੁਆਣਾ ਪਹਾ ਠੀਕਰੀਵਾਲਾ ਮੌਜੂਦ ਸਨ ਤਾਂ ਮੁਖਬਰ ਖਾਸ ਦੀ ਸੂਚਨਾ ਦੇ ਆਧਾਰ 'ਤੇ ਦੋਸ਼ੀ ਅਮਰਨਾਥ ਪੁੱਤਰ ਬਾਬੂ ਸਿੰਘ ਵਾਸੀ ਠੀਕਰੀਵਾਲਾ ਦੇ ਘਰ ਰੇਡ ਕਰ ਕੇ 30 ਲੀਟਰ ਲਾਹਣ ਬਰਾਮਦ ਕੀਤੀ ਗਈ।
ਥਾਣਾ ਸਿਟੀ ਬਰਨਾਲਾ ਦੇ ਹੌਲਦਾਰ ਸੁਖਵਿੰਦਰ ਸਿੰਘ ਗਸ਼ਤ ਦੌਰਾਨ ਬਾਹੱਦ ਕਪਾਹ ਮੰਡੀ ਬਰਨਾਲਾ ਪਹੁੰਚੇ ਤਾਂ ਦੋਸ਼ੀ ਸਵਿੱਤਰੀ ਦੇਵੀ ਪਤਨੀ ਸਵਰਣ ਸਿੰਘ ਵਾਸੀ ਬਰਨਾਲਾ ਆਪਣੇ ਸਿਰ 'ਤੇ ਪਲਾਸਟਿਕ ਦਾ ਗੱਟਾ ਰੱਖੀ ਆਉਂਦੀ ਵਿਖਾਈ ਦਿੱਤੀ, ਜਿਸ ਦੀ ਤਲਾਸ਼ੀ ਲੈਣ 'ਤੇ ਉਸ ਨੂੰ 18 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਮੇਤ ਕਾਬੂ ਕੀਤਾ।
ਅਕਾਲੀ ਆਗੂ ਦੀ ਲਾਸ਼ ਦਾ ਡਾਕਟਰਾਂ ਦੇ ਪੈਨਲ ਵੱਲੋਂ ਪੋਸਟਮਾਰਟਮ
NEXT STORY