ਪਟਿਆਲਾ (ਰਾਜੇਸ਼, ਜੋਸਨ) - ਪਟਿਆਲਾ ਜ਼ਿਲੇ ਵਿਚ ਮਾਈਨਿੰਗ ਮੁੱਦੇ 'ਤੇ ਹੋ ਰਹੀ ਦੂਸ਼ਣਬਾਜ਼ੀ ਦਾ ਜਵਾਬ ਦਿੰਦਿਆਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਅੱਜ ਇਥੇ ਆਖਿਆ ਕਿ ਜ਼ਿਲਾ ਪਟਿਆਲਾ ਵਿਚ ਲੰਘੇ 10 ਸਾਲਾਂ ਤੋਂ ਹੋ ਰਹੀ ਵੱਡੇ ਪੱਧਰ 'ਤੇ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ। ਮੰਗ ਕਰਨਗੇ ਕਿ ਇਸ ਦੀ ਉੱਚ-ਪੱਧਰੀ ਜਾਂਚ ਕਰਵਾਈ ਜਾਵੇ।
ਮਦਨ ਲਾਲ ਜਲਾਲਪੁਰ ਨੇ ਆਖਿਆ ਕਿ ਇਕ ਸਾਜ਼ਿਸ਼ ਤਹਿਤ ਜਾਣ-ਬੁੱਝ ਕੇ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਵਿਰੋਧੀਆਂ ਨੂੰ ਮੇਰੇ ਵੱਲੋਂ ਹਾਲ ਹੀ ਵਿਚ ਦਿੱਤੀ 36557 ਵੋਟਾਂ ਦੀ ਹਾਰ ਪਚ ਨਹੀਂ ਰਹੀ। ਜਲਾਲਪੁਰ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਲੈ ਕੇ ਅੱਜ ਤੱਕ ਹਲਕਾ ਘਨੌਰ ਵਿਚ ਕਿੰਨੀ ਮਾਈਨਿੰਗ ਹੋਈ ਹੈ? ਇਸ ਵਿਚ ਕਿਹੜੇ-ਕਿਹੜੇ ਅਫਸਰ ਤੇ ਨੇਤਾ ਸ਼ਾਮਲ ਰਹੇ ਹਨ? ਇਸ ਦਾ ਉਨ੍ਹਾਂ ਨੇ ਕੱਚਾ ਚਿੱਠਾ ਤਿਆਰ ਕਰ ਲਿਆ ਹੈ। ਇਹ ਸਭ ਕੁਝ ਲੈ ਕੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ।
ਜਲਾਲਪੁਰ ਨੇ ਕਿਹਾ ਕਿ ਉਹ 27 ਨਵੰਬਰ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ਵਿਚ ਇਹ ਮੁੱਦਾ ਅੰਕੜਿਆਂ ਸਹਿਤ ਉਠਾਉਣਗੇ। ਅਸਲੀਅਤ ਦਾ ਕੱਚਾ ਚੱਠਾ ਵਿਧਾਨ ਸਭਾ ਵਿਚ ਰੱਖ ਕੇ ਸੀ. ਐੱਮ. ਕੈਪਟਨ ਅਮਰਿੰਦਰ ਸਿਘ ਤੋਂ ਮੰਗ ਕਰਨਗੇ ਕਿ ਮਾਈਨਿੰਗ ਮੁੱਦੇ 'ਤੇ ਵਿਧਾਨ ਸਭਾ ਦੀ ਇਕ ਉੱਚ-ਪੱਧਰੀ ਤਾਕਤਵਰ ਕਮੇਟੀ ਬਣਾਈ ਜਾਵੇ। ਇਸ ਵਿਚ ਸੁਖਬੀਰ ਸਿੰਘ ਬਾਦਲ ਨੂੰ ਵੀ ਬਤੌਰ ਮੈਂਬਰ ਸ਼ਾਮਲ ਕੀਤਾ ਜਾਵੇ। ਜਲਾਲਪੁਰ ਨੇ ਆਖਿਆ ਕਿ ਉਹ ਮੁੱਖ ਮੰਤਰੀ ਤੋਂ ਵਿਧਾਨ ਸਭਾ ਵਿਚ ਮੰਗ ਕਰਨਗੇ ਕਿ ਇਹ ਜਾਂਚ ਕਮੇਟੀ ਸਭ ਤੋਂ ਪਹਿਲਾਂ ਆਪਣੀ ਜਾਂਚ ਹਲਕਾ ਘਨੌਰ ਤੋਂ ਸ਼ੁਰੂ ਕਰੇ।
ਵਾਲਵ ਐਂਡ ਕਾਕਸ ਇਕਾਈ ਨੇ ਸਰੰਡਰ ਕੀਤੇ 3.60 ਕਰੋੜ ਰੁਪਏ
NEXT STORY