ਜਲੰਧਰ, (ਧਵਨ)— ਇਨਕਮ ਟੈਕਸ ਵਿਭਾਗ ਜਲੰਧਰ-1 ਦੇ ਮੁੱਖ ਇਨਕਮ ਟੈਕਸ ਕਮਿਸ਼ਨਰ ਅਜੇਪਾਲ ਸਿੰਘ ਦੇ ਨਿਰਦੇਸ਼ਾਂ 'ਤੇ ਇਨਕਮ ਟੈਕਸ ਵਿਭਾਗ ਵੱਲੋਂ ਕੱਲ ਵਾਲਵ ਐਂਡ ਕਾਕਸ ਇਕਾਈ ਦੇ ਕੀਤੇ ਗਏ ਸਰਵੇ ਤੋਂ ਬਾਅਦ ਅੱਜ ਸਬੰਧਿਤ ਇਕਾਈ ਨੇ ਵਿਭਾਗ ਦੇ ਸਾਹਮਣੇ 3.60 ਕਰੋੜ ਰੁਪਏ ਦੀ ਰਕਮ ਸਰੰਡਰ ਕਰ ਦਿੱਤੀ ਹੈ।
ਵਿਭਾਗੀ ਅਧਿਕਾਰੀਆਂ ਤੋਂ ਪਤਾ ਲੱਗਾ ਹੈ ਕਿ ਇਨਕਮ ਟੈਕਸ ਵਿਭਾਗ ਨੇ ਕੱਲ ਲਕਸ਼ਮੀਪਤੀ ਇੰਡਸਟਰੀਜ਼ ਤੇ ਪਰਫੈਕਟ ਵਾਲਵ 'ਤੇ ਵਰਿਆਣਾ ਵਿਚ ਇਨਕਮ ਟੈਕਸ ਸਰਵੇ ਕੀਤਾ ਸੀ। ਸਰਵੇ ਵਿਚ ਵਧੀਕ ਕਮਿਸ਼ਨਰ ਰੇਂਜ-1 ਬਲਵਿੰਦਰ ਕੌਰ ਤੇ ਸਹਾਇਕ ਕਮਿਸ਼ਨਰ ਅੰਕਿਤ ਅਗਰਵਾਲ ਨੇ ਹਿੱਸਾ ਲਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸਰਵੇ ਦੀ ਕਾਰਵਾਈ ਕੱਲ ਦੇਰ ਰਾਤ ਤਕ ਚਲਦੀ ਰਹੀ ਸੀ। ਉਸ ਤੋਂ ਬਾਅਦ ਅੱਜ ਸਬੰਧਿਤ ਇਕਾਈ ਨੇ 3.60 ਕਰੋੜ ਰੁਪਏ ਵਿਭਾਗ ਦੇ ਸਾਹਮਣੇ ਸਰੰਡਰ ਕਰ ਦਿੱਤੇ। ਇਨਕਮ ਟੈਕਸ ਵਿਭਾਗ ਵੱਲੋਂ ਚਾਲੂ ਵਿੱਤੀ ਵਰ੍ਹੇ ਦੌਰਾਨ ਮਿਲੇ ਟੀਚਿਆਂ ਨੂੰ ਪੂਰਾ ਕਰਨ ਲਈ ਵਿਭਾਗ ਹੁਣ ਸਰਗਰਮ ਹੋ ਗਿਆ ਹੈ ਤੇ ਆਉਣ ਵਾਲੇ ਦਿਨਾਂ ਵਿਚ ਅਜਿਹੇ ਹੋਰ ਸਰਵੇ ਕੀਤੇ ਜਾਣ ਦੇ ਆਸਾਰ ਹਨ।
ਨਸ਼ੀਲੀਆਂ ਗੋਲੀਆਂ ਸਣੇ 2 ਕਾਬੂ
NEXT STORY