ਬਨੂੜ (ਗੁਰਪਾਲ) : ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਮੋਟੇਮਾਜਰਾ ’ਚ ਇਕ 27 ਸਾਲਾ ਨੌਜਵਾਨ ਦੀ ਬਿਜਲੀ ਦੇ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਮੋਟੇਮਾਜਰਾ ਦਾ ਵਸਨੀਕ ਨੌਜਵਾਨ ਕੁਲਵੀਰ ਸਿੰਘ ਪੁੱਤਰ ਅਮਰੀਕ ਸਿੰਘ ਜੋ ਕਿ ਲੈਟਰ ’ਚ ਪੈਣ ਵਾਲੇ ਸਰੀਏ ਦੇ ਜਾਲ ਬੰਨਣ ਅਤੇ ਚਾਦਰਾਂ ਦੇ ਸ਼ੈੱਡ ਬਣਾਉਣ ਦਾ ਕੰਮ ਕਰਦਾ ਸੀ। ਬੀਤੀ ਸ਼ਾਮ ਜਦੋਂ ਉਹ ਆਪਣੇ ਪਿੰਡ ਮੋਟੇਮਾਜਰਾ ਦੇ ਵਸਨੀਕ ਦੇ ਘਰ ਚਾਦਰਾਂ ਦਾ ਸ਼ੈੱਡ ਬਣਾ ਰਿਹਾ ਸੀ। ਨੌਜਵਾਨ ਸ਼ੈੱਡ ਬਣਾਉਣ ਲਈ ਜਾਲ ਬਣਾਉਣ ਲਈ ਐਂਗਲ ਚੁੱਕਣ ਲੱਗਿਆ ਤਾਂ ਅਚਾਨਕ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਹਾਈਵੋਲਟੇਜ਼ ਤਾਰਾ ਨਾਲ ਟਕਰਾ ਗਿਆ ਜਿਸ ਤੋਂ ਨੌਜਵਾਨ ਨੂੰ ਭਿਆਨਕ ਕਰੰਟ ਲੱਗਿਆ।
ਕਰੰਟ ਨਾਲ ਨੌਜਵਾਨ ਬੁਰੀ ਤਰ੍ਹਾਂ ਝੁਲਸਿਆ ਗਿਆ। ਉਸ ਨੂੰ ਇਲਾਜ ਲਈ ਬਨੂੜ ਨੇੜਲੇ ਨਿੱਜੀ ਹਸਪਤਾਲ ’ਚ ਇਲਾਜ ਲਈ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਦੇ ਚਾਚਾ ਕਾਕਾ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਲੈਂਟਰ ’ਚ ਪੈਣ ਵਾਲੇ ਸਰੀਏ ਦੇ ਜਾਲ ਬੰਨ੍ਹਣ ਅਤੇ ਚਾਦਰਾਂ ਦੇ ਸ਼ੈੱਡ ਬਣਾਉਣ ਦਾ ਕੰਮ ਕਰਦਾ ਸੀ, ਜਿਸ ਨਾਲ ਉਸ ਦੇ ਪਰਿਵਾਰ ਦਾ ਗੁਜਾਰਾ ਚੱਲਦਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਇਕ 7 ਮਹੀਨੇ ਅਤੇ 3 ਸਾਲ ਦੀ ਬੱਚੀਆਂ ਦਾ ਪਿਤਾ ਸੀ।
ਅਣਪਛਾਤੇ ਵਾਹਨ ਚਾਲਕ ਨੇ ਸੜਕ ਪਾਰ ਕਰ ਰਹੇ ਬਜ਼ੁਰਗ ਨੂੰ ਮਾਰੀ ਟੱਕਰ, ਮੌਤ
NEXT STORY