ਮੋਗਾ (ਕਸ਼ਿਸ਼ ਸਿੰਗਲਾ) : ਬਿਜਲੀ ਸਪਲਾਈ ਨਾ ਹੋਣ ਕਾਰਣ ਦੁਖੀ ਹੋਏ ਲੋਕਾਂ ਨੇ ਮੋਗਾ-ਕੋਟਕਪੂਰਾ ਹਾਈਵੇਅ ਜਾਮ ਕਰ ਦਿੱਤਾ। ਲੋਕਾਂ ਦਾ ਆਖਣਾ ਹੈ ਕਿ ਇਕ ਪਾਸੇ ਜਿੱਥੇ ਅੱਤ ਦੀ ਗਰਮੀ ਪੈ ਰਹੀ ਹੈ, ਉਥੇ ਹੀ ਬਿਜਲੀ ਅਤੇ ਪਾਣੀ ਦਾ ਸਪਲਾਈ ਨਾ ਹੋਣ ਕਾਰਣ ਉਨ੍ਹਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਲੋਕਾਂ ਮੁਤਾਬਕ ਕੱਲ੍ਹ ਸਾਰਾ ਦਿਨ ਬਿਜਲੀ ਨਹੀਂ ਆਈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
ਲੋਕਾਂ ਮੁਤਾਬਕ ਤੇਜ਼ ਤੂਫਾਨ ਕਾਰਨ ਬਿਜਲੀ ਵੀ ਪੂਰੇ ਸ਼ਹਿਰ ਵਿਚ ਬੰਦ ਕੀਤੀ ਗਈ। ਤਾਰਾਂ ਵੀ ਟੁੱਟ ਗਈਆਂ ਪਰ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਬਿਜਲੀ ਠੀਕ ਕੀਤੀ ਗਈ ਅਤੇ ਨਾ ਹੀ ਤਾਰਾਂ ਜੋੜੀਆਂ ਗਈਆਂ। ਜਿਸ ਕਾਰਣ ਉਨ੍ਹਾਂ ਨੂੰ ਗਰਮੀ ਵਿਚ ਰਹਿਣਾ ਪੈ ਰਿਹਾ ਹੈ। ਮਜਬੂਰ ਹੋ ਕੇ ਲੋਕਾਂ ਨੇ ਮੋਗਾ-ਕੋਟਕਪੂਰਾ ਹਾਈਵੇਅ ਜਾਮ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ : ਡਰਾਈਵਿੰਗ ਲਾਇਸੈਂਸ ਬਨਵਾਉਣ ਵਾਲਿਆਂ ਨੂੰ ਵੱਡਾ ਝਟਕਾ, ਖੜ੍ਹੀ ਹੋਈ ਇਕ ਹੋਰ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੁਧਿਆਣਾ ਦੇ ਨਗਰ ਨਿਗਮ ਦਫ਼ਤਰ 'ਚ ਭਖਿਆ ਮਾਹੌਲ, ਵੱਡੀ ਗਿਣਤੀ ਪੁਲਸ ਫੋਰਸ ਤਾਇਨਾਤ
NEXT STORY