ਤਪਾ ਮੰਡੀ (ਸ਼ਾਮ,ਗਰਗ) : ਸ਼ੁੱਕਰਵਾਰ ਰਾਤ 8 ਵਜੇ ਦੇ ਕਰੀਬ ਪੈ ਰਹੀ ਭਾਰੀ ਵਰਖਾ ਦੇ ਚੱਲਦਿਆਂ ਬਠਿੰਡਾ-ਬਰਨਾਲਾ ਮੁੱਖ ਮਾਰਗ 'ਤੇ ਸਥਿਤ ਪਿੰਡ ਘੁੰਨਸ ਕੋਲ ਇਕ ਪੈਟਰੋਲ ਪੰਪ ‘ਤੇ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦ ਤੇਲ ਪੁਵਾਉਣ ਆਈਆਂ ਕਾਰਾਂ ‘ਚ ਤੇਲ ਦੇ ਨਾਲ-ਨਾਲ ਪਾਣੀ ਪਾ ਦਿੱਤਾ। ਇਸ ਸੰਬੰਧੀ ਰਿਟਿਜ ਕਾਰ ਦੇ ਮਾਲਕ ਅਮਨਦੀਪ ਸਿੰਘ ਜੈਦ ਨੇ ਦੱਸਿਆ ਕਿ ਉਹ ਪਿੰਡ ਤੋਂ ਧੋਲਾ ਜਾ ਰਿਹਾ ਸੀ ਤਾਂ ਘੁੰਨਸ ਨੇੜੇ ਪੰਪ ਤੋਂ 500 ਰੁਪਏ ਦਾ ਤੇਲ ਪੁਆਇਆ ਅਤੇ 200 ਰੁਪਏ ਦੇ ਤੇਲ ਇਕ ਗੇਲਨ ‘ਚ ਪੁਆਕੇ ਜਦ ਅੱਧਾ ਕਿਲੋਮੀਟਰ ਦੂਰ ਗਿਆ ਤਾਂ ਕਾਰ ਖੜ੍ਹ ਗਈ। ਉਸ ਨੂੰ ਤੇਲ ‘ਚ ਪਾਣੀ ਹੋਣ ਦਾ ਸ਼ੱਕ ਲੱਗਿਆਂ, ਜਦੋਂ ਗੇਲਨ ‘ਚ ਪੁਆਇਆ 200 ਰੁਪਏ ਦਾ ਤੇਲ ਚੈੱਕ ਕੀਤਾ ਤਾਂ ਉਹ ਸਾਰਾ ਹੀ ਪਾਣੀ ਸੀ। ਜਦੋਂ ਉਸ ਨੇ ਪੰਪ ਦੇ ਕਰਿੰਦੇ ਨਾਲ ਗੱਲਬਾਤ ਕੀਤੀ ਤਾਂ ਉਹ ਮੰਨਣ ਨੂੰ ਤਿਆਰ ਨਹੀਂ ਸੀ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, ਬੇਹੱਦ ਸਾਵਧਾਨ ਰਹਿਣ ਦੀ ਲੋੜ
ਇਸ ਤਰ੍ਹਾਂ ਜਦੋਂ 10-12 ਕਾਰਾਂ ਨਾਲ ਹੋਇਆ ਤਾਂ ਉਨ੍ਹਾਂ ਪੰਪ 'ਤੇ ਖੂਬ ਹੰਗਾਮਾ ਕੀਤਾ। ਜਿਸ ਉਪਰੰਤ ਇਸ ਦੀ ਸੂਚਨਾ 100 ਨੰਬਰ 'ਤੇ ਦਿੱਤੀ ਗਈ। ਕਾਰ ਚਾਲਕਾਂ ਨੇ ਨੇੜਲੇ ਸ਼ਹਿਰਾਂ ਅਤੇ ਮੰਡੀਆਂ ‘ਚੋਂ ਕਾਰ ਮਿਸਤਰੀਆਂ ਨੂੰ ਬੁਲਾਕੇ ਗੱਡੀਆਂ ਚੈੱਕ ਕਰਵਾਈਆਂ ਤਾਂ ਪਤਾ ਲੱਗਾ ਕਿ ਕਾਰਾਂ 'ਚ ਤੇਲ ਦੀ ਬਜਾਏ ਪਾਣੀ ਹੀ ਪਾਇਆ ਗਿਆ ਹੈ। ਕੋਲ ਖੜ੍ਹੇ ਮਿਸਤਰੀਆਂ ਨੇ ਪੰਪ ਦੀ ਨਿਊਜਲ ਚੈੱਕ ਕੀਤੀ ਤਾਂ ਪੰਪ 'ਚੋਂ ਤੇਲ ਦੀ ਬਜਾਏ ਪਾਣੀ ਹੀ ਆ ਰਿਹਾ ਸੀ ਜਿਸ 'ਤੇ ਕਰਿੰਦੇ ਨੇ ਸਾਰੀ ਗੱਲ ਪੰਪ ਮਾਲਕ ਨੂੰ ਦੱਸੀ। ਕਾਰ ਚਾਲਕ ਆਪਣੀਆਂ ਕਾਰਾਂ ਨੂੰ ਟੌਚਨ ਪਾਕੇ ਤਪਾ, ਬਰਨਾਲਾ, ਬਠਿੰਡਾ ਆਦਿ ਥਾਵਾਂ 'ਤੇ ਠੀਕ ਕਰਵਾਉਣ ਲਈ ਲੈ ਗਏ।
ਇਹ ਵੀ ਪੜ੍ਹੋ : ਪੰਜਾਬ ਬੰਦ 'ਚ ਖੱਜਲ-ਖੁਆਰੀ ਤੋਂ ਬਚਣ ਲਈ ਪੜ੍ਹੋ ਇਹ ਖ਼ਬਰ, ਪੂਰੀ ਡਿਟੇਲ 'ਚ ਪੜ੍ਹੋ ਕੀ-ਕੀ ਰਹੇਗਾ ਖੁੱਲ੍ਹਾ
ਸ਼ਨੀਵਾਰ ਸਵੇਰੇ ਪੰਪ ਦੇ ਮੈਨੇਜਰ ਨੇ ਮੰਨਿਆ ਕਿ ਪਾਈਪ ਲੀਕੇਜ ਦਾ ਸ਼ੱਕ ਸੀ, ਉਨ੍ਹਾਂ ਨੇ ਠੀਕ ਕਰਵਾਉਣ ਲਈ ਪੁਟਾਈ ਕਰਵਾਈ ਸੀ ਪਰ ਚੰਗੀ ਤਰ੍ਹਾਂ ਨਾਲ ਮੁਰੰਮਤ ਨਾ ਹੋਣ ਕਾਰਨ ਵਰਖਾ ਦਾ ਪਾਣੀ ਇਸ ਲੀਕੇਜ ਰਾਹੀਂ ਟੈਂਕ 'ਚ ਚਲਾ ਗਿਆ। ਇਸ ਤਰ੍ਹਾਂ ਨਾਲ ਪੰਪ ਮਾਲਕਾਂ ਨੇ ਹਰ ਗੱਡੀ ਮਾਲਕ ਨੂੰ ਹੋਏ ਨੁਕਸਾਨ ਦੀ ਭਰਪਾਈ ਕਰ ਦੇਣ ਦੀ ਹਾਮੀ ਭਰੀ ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਚਲਾਨਾਂ ਦੀ ਲਿਆਂਦੀ ਹਨ੍ਹੇਰੀ, 2024 'ਚ ਕੱਟੇ 1.40 ਲੱਖ ਚਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਠੰਡ ਦੇ ਨਾਲ ਵਾਇਰਸ ਦਾ ਵੀ ਵਧਿਆ ਖ਼ਤਰਾ, ਬੱਚਿਆਂ ਅਤੇ ਬਜ਼ੁਰਗਾਂ ਲਈ ਬਣੀ ਚਿੰਤਾ, ਐਡਵਾਈਜ਼ਰੀ ਜਾਰੀ
NEXT STORY