ਜਲੰਧਰ (ਬਿਊਰੋ)– ਕੰਗਨਾ ਰਣੌਤ ਖਿਲਾਫ ਹਿਮਾਂਸ਼ੀ ਖੁਰਾਣਾ ਪਹਿਲਾਂ ਹੀ ਆਪਣੀ ਭੜਾਸ ਕੱਢ ਚੁੱਕੀ ਹੈ ਤੇ ਹਾਲ ਹੀ ’ਚ ਅਦਾਕਾਰਾ ਪਾਇਲ ਰੋਹਤਗੀ ਵਲੋਂ ਵਿਵਾਦ ਨੂੰ ਹੋਰ ਭਖਾ ਦਿੱਤਾ ਗਿਆ ਹੈ। ਪਾਇਲ ਰੋਹਤਗੀ ਨੇ ਦਿਲਜੀਤ ਦੋਸਾਂਝ ਖਿਲਾਫ ਵੀਡੀਓ ਪੋਸਟ ਕਰਕੇ ਉਸ ਨੂੰ ਖਾਲਿਸਤਾਨੀ ਦੱਸਿਆ ਹੈ।
ਇਸ ਵੀਡੀਓ ਦਾ ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਤੇ ਪੰਜਾਬੀ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਨੇ ਸਖਤ ਵਿਰੋਧ ਕੀਤਾ ਹੈ। ਆਪਣੇ ਇੰਸਟਾਗ੍ਰਾਮ ਪੇਜ ’ਤੇ ਲਾਈਵ ਦੌਰਾਨ ਹਿਮਾਂਸ਼ੀ ਖੁਰਾਣਾ ਨੇ ਕੰਗਨਾ ਰਣੌਤ ਤੇ ਪਾਇਲ ਰੋਹਤਗੀ ਦੀ ਕਲਾਸ ਲਗਾਈ ਹੈ ਤੇ ਅਜਿਹੀਆਂ ਗੱਲਾਂ ਸੁਣਾਈਆਂ ਹਨ, ਜੋ ਉਨ੍ਹਾਂ ਦੋਵਾਂ ਕੋਲੋਂ ਸ਼ਾਇਦ ਬਰਦਾਸ਼ਤ ਨਹੀਂ ਹੋਣੀਆਂ।
ਹਿਮਾਂਸ਼ੀ ਨੇ ਕਿਹਾ ਕਿ ਜਦੋਂ ਆਪਣੇ ਨਾਲ ਹੁੰਦੇ ਧੱਕੇ ’ਤੇ ਤੁਸੀਂ ਬੋਲਦੇ ਹੋ ਤਾਂ ਉਦੋਂ ਤੁਸੀਂ ਸਹੀ ਹੁੰਦੇ ਹੋ ਪਰ ਜੇਕਰ ਕੋਈ ਹੋਰ ਆਪਣੇ ਹੱਕ ਲਈ ਗੱਲ ਕਰਦਾ ਹੈ ਤਾਂ ਉਹ ਅੱਤਵਾਦੀ ਜਾਂ ਖਾਲਿਸਤਾਨੀ ਬਣ ਜਾਂਦਾ ਹੈ। ਹਿਮਾਂਸ਼ੀ ਨੇ ਇਹ ਵੀ ਕਿਹਾ ਕਿ ਇਹ ਉਹ ਕਲਾਕਾਰ ਹਨ, ਜਿਨ੍ਹਾਂ ਨੂੰ ਬਾਲੀਵੁੱਡ ’ਚ ਵੀ ਕੋਈ ਪੁੱਛਦਾ ਨਹੀਂ ਤੇ ਸੋਸ਼ਲ ਮੀਡੀਆ ’ਤੇ ਕਿਸੇ ਨਾ ਕਿਸੇ ਵਿਵਾਦ ’ਤੇ ਬੋਲ ਕੇ ਪ੍ਰਸਿੱਧੀ ਖੱਟਣਾ ਇਨ੍ਹਾਂ ਦੀ ਆਦਤ ਬਣ ਚੁੱਕੀ ਹੈ।
ਦੱਸਣਯੋਗ ਹੈ ਕਿ ਹਿਮਾਂਸ਼ੀ ਦੇ ਨਾਲ ਸਿੱਧੂ ਮੂਸੇ ਵਾਲਾ ਨੇ ਵੀ ਲਾਈਵ ਦੌਰਾਨ ਪਾਇਲ ਰੋਹਤਗੀ ਦੀ ਝਾੜ ਪਾਈ ਸੀ। ਸਿੱਧੂ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਬਾਲੀਵੁੱਡ ’ਚ ਕੋਈ ਪੁੱਛਦਾ ਨਹੀਂ, ਉਹ ਆਪਣੇ ਆਪ ਨੂੰ ਬਾਲੀਵੁੱਡ ਦਾ ਚਿਹਰਾ ਦੱਸਦੇ ਹਨ। ਸਿੱਧੂ ਨੇ ਕਿਹਾ ਕਿ ਜੇ ਉਸ ਨੂੰ ਲੱਗਦਾ ਹੈ ਕਿ ਖੇਤੀ ਕਰਨੀ ਇੰਨੀ ਸੌਖੀ ਹੈ ਤਾਂ ਇਕ ਵਾਰ ਜ਼ਮੀਨੀ ਪੱਧਰ ’ਤੇ ਆ ਕੇ ਦੱਸੇ ਕਿ ਕਣਕ ਕਿਵੇਂ ਬੀਜਦੇ ਹਨ। ਸਿੱਧੂ ਨੇ ਅੱਗੇ ਕਿਹਾ ਕਿ ਕਹੀ ਚੁੱਕਣ ਵਾਲਿਆਂ ਨੂੰ ਅੱਤਵਾਦੀ ਤੇ ਖਾਲਿਸਤਾਨੀ ਕਹਿ ਕੇ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਰਾਹ ਨਾ ਪਾਓ। ਜੇ ਤੁਸੀਂ ਕਿਸਾਨਾਂ ਤੇ ਖੇਤੀਬਾੜੀ ਕਰ ਰਹੇ ਲੋਕਾਂ ਦਾ ਸਾਥ ਨਹੀਂ ਦੇ ਸਕਦੇ ਤਾਂ ਉਨ੍ਹਾਂ ਦੇ ਖਿਲਾਫ ਵੀ ਨਾ ਬੋਲੋ।
ਨੋਟ– ਹਿਮਾਂਸ਼ੀ ਖੁਰਾਣਾ ਵਲੋਂ ਕੰਗਨਾ ਤੇ ਪਾਇਲ ਨੂੰ ਦਿੱਤੇ ਜਵਾਬ ਬਾਰੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।
ਜਜ਼ਬੇ ਨੂੰ ਸਲਾਮ: ਜ਼ਖ਼ਮੀ ਹੋਣ ਦੇ ਬਾਵਜੂਦ ਦਿੱਲੀ ਮੋਰਚੇ 'ਚ ਡਟੀ ਮਹਿੰਦਰ ਕੌਰ
NEXT STORY