ਸ੍ਰੀ ਆਨੰਦਪੁਰ ਸਾਹਿਬ (ਸੱਜਣ ਸੈਣੀ)— ਖਾਲਸਾ ਦੇ ਸ਼ਾਨੋ ਸ਼ੌਕਤ ਦਾ ਪ੍ਰਤੀਕ ਰਾਸ਼ਟਰੀ ਤਿਉਹਾਰ ਹੋਲਾ-ਮਹੱਲਾ ਦੀ ਸ਼ੁਰੂਆਤ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਹੋ ਚੁੱਕੀ ਹੈ। ਇਕ ਪਾਸੇ ਜਿੱਥੇ ਸ੍ਰੀ ਆਨੰਦਪੁਰ ਸਾਹਿਬ 'ਚ ਨਤਮਸਤਕ ਹੋਣ ਲਈ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਪਹੁੰਚ ਰਹੇ ਹਨ, ਉਥੇ ਹੀ ਸ੍ਰੀ ਆਨੰਦਪੁਰ ਸਾਹਿਬ ਤੱਕ ਪਹੁੰਚਣ ਵਾਲੇ ਮਾਰਗ ਅਤੇ ਲਗਾਏ ਗਏ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ।

ਸੇਵਾ ਭਾਵਨਾ ਦੀ ਆਸਥਾ ਸਮਤੇ ਲੋਕਾਂ ਵੱਲੋਂ ਨਗਰਾਂ ਦੀ ਸੇਵਾ ਕੀਤੀ ਜਾਂਦੀ ਹੈ, ਜਿਸ 'ਚ ਲੰਗਰ ਬਣਾਉਣ ਆਉਣ ਵਾਲੇ ਸ਼ਰਧਾਲੂਆਂ ਲਈ ਵੱਖ-ਵੱਖ ਦੇ ਸੁਆਦੀ ਪਕਵਾਨ ਬਣਾ ਕੇ ਉਨ੍ਹਾਂ ਨੂੰ ਪਰੋਸਦੇ ਹਨ, ਜਿਨ੍ਹਾਂ 'ਚ ਪਿੱਜ਼ਾ ਬਰਗਰ, ਆਸਕ੍ਰੀਮ, ਦੁੱਧ, ਜਲੇਬੀ ਸ਼ਾਹੀ ਪਨੀਰ, ਪਾਲਕ-ਪਨੀਰ, ਮਿਕਸ ਵੈੱਜ ਅਤੇ ਵੱਖ-ਵੱਖ ਤਰ੍ਹਾਂ ਦੇ 60 ਦੇ ਕਰੀਬ ਪਕਵਾਨ ਬਣਾਏ ਜਾਂਦੇ ਹਨ। ਇਲਾਕੇ ਦੀ ਸੰਗਤ ਲੰਗਰ ਬਣਾਉਣ 'ਚ ਵੱਧ-ਚੜ੍ਹ ਦੇ ਹਿੱਸਾ ਲੈਂਦੀ ਹੈ।

ਉਥੇ ਹੀ ਦੂਜੇ ਪਾਸੇ ਆਪਣੇ ਘਰ ਤੋਂ ਆਏ ਸ਼ਰਧਾਲੂ ਲੋਕਾਂ ਵੱਲੋਂ ਲਗਾਏ ਗਏ ਪਕਵਾਨਾਂ ਦਾ ਆਨੰਦ ਮੰਨਦੇ ਹੋਏ ਗੁਰੂ ਸਾਹਿਬ ਦੇ ਜੈਕਾਰੇ ਲਗਾਉਂਦੇ ਅੱਗੇ ਵੱਧਦੇ ਹਨ।

ਲੰਗਰ 'ਚ ਸੇਵਾ ਕਰਨ ਵਾਲੇ ਹੁਸਨ ਸਿੰਘ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਰ ਸਾਲ ਲੰਗਰ ਦੀ ਸੇਵਾ ਕਰਦੇ ਹਨ, ਤਾਂਕਿ ਗੁਰੂ ਸਾਹਿਬ 'ਚ ਨਤਮਸਤਕ ਹੋਣ ਆਈ ਸੰਗਤ ਦਾ ਆਸ਼ੀਰਵਾਦ ਲੈ ਸਕਣ। ਦੱਸਣਯੋਗ ਹੈ ਕਿ ਹੋਲਾ-ਮਹੱਲਾ 21 ਮਾਰਚ ਤੱਕ ਚੱਲੇਗਾ।

ਹੋਲੇ ਮੁਹੱਲੇ ਦੇ ਚਲਦਿਆਂ ਕੀਰਤਪੁਰ ਟੋਲ ਪਲਾਜ਼ਾ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ।

ਅਜਿਹਾ ਪਰਿਵਾਰ ਜੋ ਅਜੇ ਤੱਕ ਨਹੀਂ ਭੁੱਲਿਆ ਅੰਮ੍ਰਿਤਸਰ ਰੇਲ ਹਾਦਸਾ (ਵੀਡੀਓ)
NEXT STORY