ਚੰਡੀਗੜ੍ਹ/ਲੁਧਿਆਣਾ (ਅੰਕੁਰ) : ਲੁਧਿਆਣਾ ਜ਼ਿਲ੍ਹੇ 'ਚ ਜ਼ਿਮਨੀ ਚੋਣ ਦੇ ਮੱਦੇਨਜ਼ਰ 19 ਜੂਨ ਦਿਨ ਵੀਰਵਾਰ ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਐਲਾਨ ਕੀਤਾ ਹੈ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ 'ਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ 19 ਜੂਨ (ਵੀਰਵਾਰ) ਨੂੰ ਹਲਕੇ ਦੇ ਵੋਟਰਾਂ ਲਈ ਪੂਰੀ ਤਨਖ਼ਾਹ ਸਮੇਤ ਇਕ ਦਿਨ ਦੀ ਪੇਡ ਛੁੱਟੀ ਦਿੱਤੀ ਜਾਵੇਗੀ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਵੋਟਰ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਵੋਟਿੰਗ ਅਧਿਕਾਰ ਦੀ ਵਰਤੋਂ ਕਰ ਸਕਣ। ਹਿਮਾਂਸ਼ੂ ਜੈਨ ਨੇ ਸੂਚਿਤ ਕੀਤਾ ਕਿ ਇਹ ਛੁੱਟੀ ਸਿਰਫ਼ ਸਰਕਾਰੀ ਮੁਲਾਜ਼ਮਾਂ ਲਈ ਹੀ ਨਹੀਂ, ਸਗੋਂ ਹਰ ਉਸ ਵਿਅਕਤੀ ਲਈ ਲਾਗੂ ਹੋਵੇਗੀ, ਜੋ ਲੁਧਿਆਣਾ ਪੱਛਮੀ ਹਲਕੇ 'ਚ ਵੋਟ ਪਾਉਣ ਦਾ ਹੱਕ ਰੱਖਦਾ ਹੈ, ਭਾਵੇਂ ਉਹ ਕਿਸੇ ਨਿੱਜੀ ਉਦਯੋਗ, ਕਾਰੋਬਾਰ, ਦੁਕਾਨ ਜਾਂ ਕਿਸੇ ਹੋਰ ਕਿਸਮ ਦੀ ਕੰਪਨੀ 'ਚ ਕੰਮ ਕਰ ਰਿਹਾ ਹੋਵੇ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਤੇ RC ਨੂੰ ਲੈ ਕੇ ਵੱਡੀ ਰਾਹਤ, ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਜਾਰੀ ਕੀਤੇ ਨਿਰਦੇਸ਼
ਉਨ੍ਹਾਂ ਨੇ ਆਗਾਹ ਕੀਤਾ ਕਿ ਵੋਟ ਪਾਉਣ ਵਾਲੇ ਕਰਮਚਾਰੀਆਂ ਨੂੰ ਮਿਲਣ ਵਾਲੀ ਇਹ ਪੇਡ ਛੁੱਟੀ ਇਕ ਕਾਨੂੰਨੀ ਹੱਕ ਹੈ, ਜਿਸ 'ਚ ਉਨ੍ਹਾਂ ਦੀ ਮਾਸਿਕ ਤਨਖ਼ਾਹ 'ਚ ਕੋਈ ਕਟੌਤੀ ਨਹੀਂ ਕੀਤੀ ਜਾ ਸਕਦੀ। ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਮਾਲਕ ਜਾਂ ਸੰਸਥਾ ਇਸ ਨਿਯਮ ਦੀ ਉਲੰਘਣਾ ਕਰਦੀ ਹੈ, ਜਿਵੇਂ ਕਿ ਉਪ-ਧਾਰਾ (1) ਜਾਂ ਉਪ-ਧਾਰਾ (2) ਦੇ ਅਧੀਨ ਪੇਡ ਛੁੱਟੀ ਨਾ ਦੇਣਾ ਜਾਂ ਕਰਮਚਾਰੀ ਦੀ ਤਨਖ਼ਾਹ ਕੱਟਣਾ ਤਾਂ ਅਜਿਹੇ ਮਾਲਕ ਜਾਂ ਪ੍ਰਬੰਧਕ ਖ਼ਿਲਾਫ ਚੋਣ ਕਾਨੂੰਨ ਅਧੀਨ ਜੁਰਮਾਨਾ ਅਤੇ ਸਜ਼ਾ ਦੋਵੇਂ ਹੋ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ASI ਦੀ ਭਿਆਨਕ ਹਾਦਸੇ 'ਚ ਮੌਤ, Raid ਕਰਕੇ ਵਾਪਸ ਜਾ ਰਹੀ ਸੀ ਟੀਮ (ਵੀਡੀਓ)
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਅਤੇ ਹਦਾਇਤਾਂ ਦੇ ਤਹਿਤ ਵੋਟਰਾਂ ਨੂੰ ਸੁਵਿਧਾਜਨਕ ਮਾਹੌਲ ਮੁਹੱਈਆ ਕਰਵਾਉਣਾ ਹਰੇਕ ਮਾਲਕ ਦੀ ਜ਼ਿੰਮੇਵਾਰੀ ਹੈ। ਜੇਕਰ ਕਿਸੇ ਵੋਟਰ ਨੂੰ ਆਪਣੇ ਮਾਲਕ ਵਲੋਂ ਪੇਡ ਛੁੱਟੀ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਉਹ ਅਜਿਹੀ ਉਲੰਘਣਾ ਦੀ ਸਿੱਧੀ ਸ਼ਿਕਾਇਤ ਚੋਣ ਵਿਭਾਗ ਜਾਂ ਡਿਪਟੀ ਕਮਿਸ਼ਨਰ ਦਫ਼ਤਰ 'ਚ ਕਰ ਸਕਦਾ ਹੈ। ਇਹ ਐਲਾਨ ਚੋਣ ਪ੍ਰਕਿਰਿਆ ਨੂੰ ਨਿਰਪੱਖ, ਮੁਕੰਮਲ ਅਤੇ ਜ਼ਿਆਦਾ ਤੋਂ ਜ਼ਿਆਦਾ ਭਾਗੀਦਾਰੀ ਵਾਲਾ ਬਣਾਉਣ ਵੱਲ ਇਕ ਵਧੀਆ ਕਦਮ ਵਜੋਂ ਵੇਖਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਚਾਨਕ ਖੜਕਣ ਲੱਗੇ ਪੰਜਾਬੀਆਂ ਦੇ ਫ਼ੋਨ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ALERT ਜਾਰੀ
NEXT STORY