ਫ਼ਰੀਦਕੋਟ/ਜੈਤੋ (ਚਾਵਲਾ, ਜਿੰਦਲ)- ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਰਾਹੁਲ ਚਾਬਾ ਵੱਲੋਂ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ-2026 ਮੌਕੇ 23 ਸਤੰਬਰ ਨੂੰ ਜ਼ਿਲਾ ਫ਼ਰੀਦਕੋਟ ’ਚ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਜ਼ਿਲ੍ਹੇ ਦੇ ਸਮੂਹ ਸਰਕਾਰੀ ਦਫ਼ਤਰ, ਸਿੱਖਿਆ ਸੰਸਥਾਵਾਂ, ਸੇਵਾ ਕੇਂਦਰ ਅਤੇ ਫ਼ਰਦ ਕੇਂਦਰ (ਬੈਂਕਿੰਗ ਸੈਕਟਰ ਤੋਂ ਬਿਨਾਂ) ਬੰਦ ਰਹਿਣਗੇ। ਜ਼ਿਲ੍ਹਾ ਮੈਜਿਸਟ੍ਰੇਟ ਨੇ ਸਪੱਸ਼ਟ ਕੀਤਾ ਕਿ ਜੇਕਰ 23 ਸਤੰਬਰ 2026 ਨੂੰ ਕਿਸੇ ਵਿੱਦਿਅਕ ਅਦਾਰੇ ’ਚ ਪਹਿਲਾਂ ਤੋਂ ਹੀ ਕੋਈ ਪ੍ਰੀਖਿਆ ਨਿਰਧਾਰਤ ਕੀਤੀ ਗਈ ਹੈ, ਤਾਂ ਇਹ ਹੁਕਮ ਉਨ੍ਹਾਂ ਪ੍ਰੀਖਿਆ ਕੇਂਦਰਾਂ ਅਤੇ ਅਦਾਰਿਆਂ ’ਤੇ ਲਾਗੂ ਨਹੀਂ ਹੋਵੇਗਾ।
ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦੀ ਲੱਕੜ ਦਾ ਬਾਲਾ ਮਾਰ ਕੇ ਕੀਤੀ ਕਤਲ
NEXT STORY