ਬਟਾਲਾ (ਸੈਂਡੀ) : ਬੀਤੀ ਰਾਤ ਹਰਨਾਮ ਨਗਰ ਬਟਾਲਾ ਵਿਖੇ ਅਚਾਨਕ ਇਕ ਘਰ ਨੂੰ ਅੱਗ ਲੱਗਣ ਨਾਲ ਘਰ ਦਾ ਸਾਰਾ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਵਿੰਦਰ ਸਿਘ ਪੁੱਤਰ ਸਵਿੰਦਰ ਸਿੰਘ ਵਾਸੀ ਨਿਊ ਹਰਨਾਮ ਨਗਰ ਨੇ ਦੱਸਿਆ ਕਿ ਉਸ ਦਾ 6 ਸਾਲਾ ਲੜਕਾ ਜੋ ਕੁਝ ਦਿਨਾਂ ਤੋਂ ਬਿਮਾਰ ਹੈ ਅਤੇ ਹਸਪਤਾਲ ਵਿਚ ਇਲਾਜ਼ ਲਈ ਦਾਖਲ ਹੈ ਅਤੇ ਵੀਰਵਾਰ ਮੈਂ ਆਪਣੇ ਘਰ ਤਾਲੇ ਲੱਗਾ ਕੇ ਆਪਣੇ ਲੜਕਾ ਦਾ ਪਤਾ ਲੈਣ ਲਈ ਹਸਪਤਾਲ ਗਿਆ ਹੋਇਆ ਸੀ, ਜਦ ਮੈਂ ਘਰ ਵਾਪਸ ਆਇਆ ਤਾਂ ਦੇਖਿਆ ਕਿ ਮੇਰੇ ਘਰ ਦੇ ਇਕ ਕਮਰੇ ਨੂੰ ਅੱਗ ਲੱਗਣ ਨਾਲ ਅੰਦਰ ਪਿਆ ਸਮਾਨ ਫਰਿੱਜ, ਬੈੱਡ, ਬਿਸਤਰੇ, ਕੱਪੜੇ, ਜ਼ਰੂਰੀ ਕਾਗਜ਼ਾਤ ਸੜ ਕੇ ਸਵਾਹ ਹੋ ਚੁੱਕਾ ਸੀ। ਇਸ ਦੀ ਸੂਚਨਾ ਤੁਰੰਤ ਮੈਂ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਦਿੱਤੀ।
ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੇ ਸ਼ੋਰ ਪ੍ਰਦੂਸ਼ਣ ਕਰਨ 'ਤੇ ਲਾਈ ਪਾਬੰਦੀ
NEXT STORY