ਨੈਸ਼ਨਲ ਡੈਸਕ : ਗ੍ਰਹਿ ਮੰਤਰਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ’ਚ ਵਰਤੀ ਗਈ ਵੱਡੀ ਕੁਤਾਹੀ ਦੀ ਜਾਂਚ ਲਈ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਹੈ। ਟੀਮ ਨੂੰ ਜਲਦੀ ਜਾਂਚ ਕਰ ਕੇ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਤਿੰਨ ਮੈਂਬਰੀ ਕਮੇਟੀ ਦੀ ਅਗਵਾਈ ਸੁਧੀਰ ਕੁਮਾਰ ਸਕਸੈਨਾ (ਸਕੱਤਰ ਸੁਰੱਖਿਆ-ਕੈਬਨਿਟ ਸਕੱਤਰੇਤ) ਕਰਨਗੇ ਅਤੇ ਇਸ ’ਚ ਬਲਬੀਰ ਸਿੰਘ (ਸੰਯੁਕਤ ਡਾਇਰੈਕਟਰ, ਆਈ.ਬੀ.) ਅਤੇ ਐੱਸ. ਸੁਰੇਸ਼ (ਆਈ.ਜੀ., ਐੱਸ.ਪੀ.ਜੀ.) ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ’ਚ ਸੰਨ੍ਹ ਲੱਗਣ ਮਗਰੋਂ ਟਵੀਟ ਕਰਦਿਆਂ ਕਿਹਾ ਸੀ ਕਿ ਗ੍ਰਹਿ ਮੰਤਰਾਲੇ ਨੇ ਪੰਜਾਬ ’ਚ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ’ਚ ਕੁਤਾਹੀ ’ਤੇ ਵਿਸਥਾਰਤ ਰਿਪੋਰਟ ਮੰਗੀ ਹੈ।
ਇਹ ਵੀ ਪੜ੍ਹੋ : ਆਖਰੀ ਸਮੇਂ ’ਚ ਬਦਲਿਆ PM ਮੋਦੀ ਦਾ ਪ੍ਰੋਗਰਾਮ, ਸੂਬਾ ਪੁਲਸ ਦਾ ਨਹੀਂ ਕੋਈ ਦੋਸ਼ : CM ਚੰਨੀ
ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਪ੍ਰਕਿਰਿਆ ’ਚ ਅਜਿਹੀ ਅਣਗਹਿਲੀ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਅਤੇ ਜਵਾਬਦੇਹੀ ਤੈਅ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਫ਼ਿਰੋਜ਼ਪੁਰ ’ਚ ਭਾਜਪਾ ਦੀ ਰੈਲੀ ’ਚ ਸ਼ਾਮਲ ਹੋਣ ਲਈ ਗਏ ਸਨ ਪਰ ਸੁਰੱਖਿਆ ’ਚ ਕੁਤਾਹੀ ਹੋਣ ਕਾਰਨ ਉਹ ਬਿਨਾਂ ਰੈਲੀ ਨੂੰ ਸੰਬੋਧਨ ਕੀਤੇ ਵਾਪਸ ਦਿੱਲੀ ਪਰਤ ਗਏ ਸਨ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਪੰਜਾਬ 'ਚ ਬੂਸਟਰ ਡੋਜ਼ ਦੀ ਤਿਆਰੀ, 10 ਜਨਵਰੀ ਤੋਂ ਲੱਗਣੀ ਹੋਵੇਗੀ ਸ਼ੁਰੂ
NEXT STORY