ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪਿੰਡ ਤਲਵੰਡੀ ਡੱਡੀਆਂ ਵਿੱਚ ਬੀਤੀ ਰਾਤ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੋਨੇ ਦੇ ਗਹਿਣੇ ਚੋਰੀ ਕਰ ਲਏ। ਚੋਰਾਂ ਨੇ ਹਰਭਜਨ ਕੌਰ ਪਤਨੀ ਕੈਪਟਨ ਬੂਟਾ ਸਿੰਘ ਦੇ ਘਰ ਨੂੰ ਉਸ ਸਮੇ ਨਿਸ਼ਾਨਾ ਬਣਾਇਆ ਜਦ ਉਹ ਆਪਣੀ ਨੂੰਹ ਦੇ ਨਾਲ ਰਿਸ਼ਤੇਦਾਰਾਂ ਦੇ ਗਈ ਹੋਈ ਸੀ। ਜਦੋਂ ਉਹ ਬੁੱਧਵਾਰ ਘਰ ਵਾਪਸ ਆਏ ਤਾਂ ਚੋਰੀ ਬਾਰੇ ਪਤਾ ਲੱਗਾ। ਹਰਭਜਨ ਕੌਰ ਨੇ ਦੱਸਿਆ ਕਿ ਚੋਰ ਘਰ 'ਚੋਂ ਲਗਭਗ 5 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ ਹਨ ਅਤੇ ਘਰ ਦਾ ਸਾਮਾਨ ਕੱਪੜੇ ਅਲਮਾਰੀਆਂ 'ਚੋਂ ਕੱਢ ਕੇ ਖਿਲਾਰ ਗਏ ਇਸ ਸੰਬੰਧੀ ਟਾਂਡਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਸਰਕਾਰ ਦੀ ਟਰਾਂਸਪੋਰਟ ਨੀਤੀ ਖਿਲਾਫ ਇਕਜੁੱਟ ਹੋਏ ਟਰਾਂਸਪੋਰਟ, 20 ਨੂੰ ਕਰਨਗੇ ਦੇਸ਼ ਪੱਧਰੀ ਹੜਤਾਲ
NEXT STORY