ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਚ ਦੀਵਾਲੀ ਤੋਂ ਇਕ ਦਿਨ ਪਹਿਲਾਂ ਪ੍ਰਸ਼ਾਸਨਿਕ ਫੇਰਬਦਲ ਹੋਇਆ ਹੈ। ਇਸ ਤਹਿਤ 7 IPS ਅਫ਼ਸਰਾਂ ਦੇ ਤਬਾਦਲੇ ਅਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ ਲਿਖਤੀ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਹੁਕਮਾਂ ਮੁਤਾਬਕ, ਜਤਿੰਦਰ ਕੁਮਾਰ ਜੈਨ ਨੂੰ ਰੇਲਵੇਜ਼ ਦੇ ਸਪੈਸ਼ਲ ਡੀ.ਜੀ.ਪੀ. ਅਤੇ ਅਨੀਤਾ ਪੁੰਜ ਨੂੰ ਮਨੁੱਖੀ ਅਧਿਕਾਰ ਦੇ ਸਪੈਸ਼ਲ ਡੀ. ਜੀ. ਪੀ. ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਪਰਮੋਦ ਭਾਨ ਨੂੰ ਏ. ਜੀ. ਟੀ. ਐੱਫ. ਦਾ ਸਪੈਸ਼ਲ ਡੀਜੀਪੀ, ਐੱਮ. ਐੱਫ. ਫਾਰੂਕੀ ਨੂੰ ਸਟੇਟ ਆਰਮਡ ਪੁਲਸ ਜਲੰਧਰ ਛਾਉਣੀ ਦਾ ਸਪੈਸ਼ਲ ਡੀਜੀਪੀ, ਅਮਿਤ ਪ੍ਰਸਾਦ ਨੂੰ ਕਾਊਂਟਰ ਇੰਟੈਲੀਜੈਂਸ ਦਾ ਸਪੈਸ਼ਲ ਡੀ. ਜੀ. ਪੀ., ਜੀ. ਨਾਗੇਸ਼ਵਰ ਰਾਓ ਨੂੰ ਪ੍ਰੋਵੀਜ਼ਨਿੰਗ ਦਾ ਸਪੈਸ਼ਲ ਡੀ. ਜੀ. ਪੀ. ਅਤੇ ਗੌਤਮ ਚੀਮਾ ਨੂੰ ਏਡੀਜੀਪੀ ਲਾਅ ਐਂਡ ਆਰਡਰ ਨਿਯੁਕਤ ਕੀਤਾ ਗਿਆ ਹੈ।
ਜ਼ਿਲਾ ਪ੍ਰਸ਼ਾਸਨ ਦਾ ਪਰਾਲੀ ਸਾੜਨ ਵਾਲਿਆਂ ’ਤੇ ਵੱਡਾ ਐਕਸ਼ਨ : 2 ਦਰਜਨ ਮੁਕੱਦਮੇ ਦਰਜ
NEXT STORY