ਬਟਾਲਾ/ਅਲੀਵਾਲ (ਬੇਰੀ, ਸ਼ਰਮਾ)- ਘਰ ’ਚ ਦਾਖਲ ਹੋ ਕੇ ਗੋਲ਼ੀਆਂ ਚਲਾਉਣ ਅਤੇ ਸੱਟਾਂ ਮਾਰਨ ਤੇ ਦੋ ਵਿਅਕਤੀਆਂ ਨੂੰ ਜ਼ਖਮੀ ਕਰਨ ਦੇ ਕਥਿਤ ਦੋਸ਼ ਹੇਠ 5 ਪਛਾਤਿਆਂ ਅਤੇ 5/6 ਅਣਪਛਾਤਿਆਂ ਖ਼ਿਲਾਫ਼ ਥਾਣਾ ਘਣੀਏ-ਕੇ-ਬਾਂਗਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਜਾਣਕਾਰੀ ਵਿਚ ਵਿਜੈ ਕੁਮਾਰ ਪੁੱਤਰ ਕਰਤਾਰ ਚੰਦ ਵਾਸੀ ਘਣੀਏ ਕੇ ਬਾਂਗਰ ਨੇ ਦੱਸਿਆ ਕਿ ਬੀਤੀ 12 ਫਰਵਰੀ ਦੀ ਰਾਤ ਨੂੰ ਉਹ ਰੋਟੀ ਖਾਣ ਤੋਂ ਬਾਅਦ ਕਮਰੇ ਵਿਚ ਬੈਠਾ ਟੀ.ਵੀ. ਦੇਖ ਰਿਹਾ ਸੀ ਕਿ ਇਸ ਦੋਰਾਨ ਉਸ ਨੇ ਗਲੀ ਵਿਚੋਂ ਲੜਾਈ ਦੀ ਆਵਾਜ਼ ਸੁਣੀ ਤਾਂ ਉਹ ਪੌੜੀ ਰਾਹੀਂ ਕੋਠੇ ’ਤੇ ਚੜ੍ਹਨ ਲੱਗਾ ਤਾਂ ਘਣੀਏ-ਕੇ-ਬਾਂਗਰ ਦੇ ਰਹਿਣ ਵਾਲੇ ਕੁਝ ਵਿਅਕਤੀ ਰੰਜਿਸ਼ ਦੇ ਚਲਦਿਆਂ ਆਪਣੇ 5/6 ਅਣਪਛਾਤੇ ਸਾਥੀਆਂ ਨਾਲ ਉਸਦੇ ਤਾਏ ਦੇ ਲੜਕੇ ਕਸਤੂਰੀ ਲਾਲ ਪੁੱਤਰ ਸ਼ਿੰਗਾਰਾ ਮੱਲ ਦੇ ਘਰ ਦਾਖਲ ਹੋ ਗਏ।
ਇਸ ਦੌਰਾਨ ਪ੍ਰਿੰਸ ਪੁੱਤਰ ਕਸਤੂਰੀ ਲਾਲ ਵਾਸੀ ਘਣੀਏ-ਕੇ-ਬਾਂਗਰ ਨੂੰ ਆਪਣੇ-ਆਪਣੇ ਹਥਿਆਰਾਂ ਨਾਲ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਜਦਕਿ ਇਕ ਵਿਅਕਤੀ ਨੇ ਆਪਣੀ 12 ਬੋਰ ਬੰਦੂਕ ਨਾਲ 2-3 ਫਾਇਰ ਮੇਰੇ ’ਤੇ ਮਾਰ ਦੇਣ ਦੀ ਨੀਅਤ ਨਾਲ ਕੀਤੇ ਜੋ ਗੋਲ਼ੀਆਂ ਦੇ ਸ਼ਰੇ ਉਸ ਦੀਆਂ ਬਾਂਹਾਂ ਅਤੇ ਲੱਤਾਂ ’ਤੇ ਵੱਜਣ ਨਾਲ ਉਹ ਪੌੜੀ ਤੋਂ ਹੇਠਾਂ ਡਿੱਗ ਪਿਆ, ਜਿਸ ’ਤੇ ਸਬੰਧਤ ਵਿਅਕਤੀ ਗਾਲੀ-ਗਲੋਚ ਕਰਦਿਆਂ ਪਿ੍ਰੰਸ ਦੇ ਘਰ ਦੀ ਤੋੜ-ਭੰਨ ਕਰ ਗਏ ਅਤੇ ਨਾਲ ਹੀ ਗਲੀ ਵਿਚ ਖੜ੍ਹੀ ਪਿ੍ਰੰਸ ਦੀ ਕਾਰ ਵੀ ਜ਼ੈੱਨ ਦੀ ਵੀ ਤੋੜ-ਭੰਨ ਕਰਕੇ ਮੌਕੇ ਤੋਂ ਆਪਣੇ-ਆਪਣੇ ਹਥਿਆਰਾਂ ਸਮੇਤ ਭੱਜ ਗਏ, ਜਿਸ ਤੋਂ ਬਾਅਦ ਮੈਨੂੰ ਤੇ ਕਸਤੂਰੀ ਲਾਲ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਫਤਿਹਗੜ੍ਹ ਚੂੜੀਆਂ ਵਿਖੇ ਭਰਤੀ ਕਰਵਾਇਆ। ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਐੱਸ.ਐੱਚ.ਓ ਅਮੋਲਕਦੀਪ ਸਿੰਘ ਨੇ ਵਿਜੈ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਸਬੰਧਤ 5 ਪਛਾਤਿਆਂ ਤੇ 5/6 ਅਣਪਛਾਤਿਆਂ ਖਿਲਾਫ ਬਣਦੀ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਹੈ।
ਹੁਣ 19 ਫਰਵਰੀ ਤੱਕ ਬਦਲੀਆਂ ਲਈ ਦਰਖ਼ਾਸਤ ਤੇ ਸੋਧਾਂ ਕਰ ਸਕਣਗੇ 'ਅਧਿਆਪਕ'
NEXT STORY