ਚੰਡੀਗੜ੍ਹ (ਵਿਜੈ) : ਯੂ. ਟੀ. ਪ੍ਰਸ਼ਾਸਨ ਨੇ ਹੁੱਕੇ ਦੀ ਵਰਤੋਂ ’ਤੇ ਰੋਕ ਦੋ ਮਹੀਨੇ ਲਈ ਹੋਰ ਵਧਾ ਦਿੱਤੀ ਹੈ। ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਵੱਲੋਂ ਜਾਰੀ ਹੁਕਮ ਅਨੁਸਾਰ ਕਿਸੇ ਵੀ ਬਾਰ, ਕਲੱਬ, ਡਿਸਕੋਥੇਕ, ਰੈਸਟੋਰੈਂਟ ਆਦਿ ਵਿਚ ਕਿਸੇ ਵੀ ਤਰ੍ਹਾਂ ਦਾ ਹੁੱਕਾ ਨਹੀਂ ਪਰੋਸਿਆ ਜਾਵੇਗਾ। ਇੰਝ ਹੁੰਦਾ ਹੈ ਤਾਂ ਸਬੰਧਿਤ ਕਲੱਬ ਅਤੇ ਬਾਰ ਮਾਲਕ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਵਿਚ ਗੁਪਤ ਤਰੀਕੇ ਨਾਲ ਹੁੱਕਾ ਬਾਰ ਚਲਾਇਆ ਜਾ ਰਿਹਾ ਹੈ। ਫਲੇਵਰਡ ਹੁੱਕੇ ਦੇ ਨਾਂ ’ਤੇ ਨਿਕੋਟੀਨ ਵਾਲਾ ਹੁੱਕਾ ਵੀ ਪਰੋਸਿਆ ਜਾ ਰਿਹਾ ਹੈ।
ਤੰਬਾਕੂ ਤੋਂ ਇਲਾਵਾ ਹੋਰ ਤਰ੍ਹਾਂ ਦੇ ਕੈਮੀਕਲ ਦਾ ਵੀ ਹੁੱਕਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜੋ ਸਰੀਰ ਲਈ ਬੇਹੱਦ ਨੁਕਸਾਨਦਾਇਕ ਹੈ। ਹੁੱਕਾ ਪੀਣ ਵਾਲੇ ਫੇਫੜੇ ਨਾਲ ਸਬੰਧਿਤ ਬੀਮਾਰੀ ਦੇ ਸ਼ਿਕਾਰ ਹੋ ਸਕਦੇ ਹਨ, ਜੋ ਕੋਰੋਨਾ ਇਨਫੈਕਸ਼ਨ ਦੀ ਹਾਲਤ ਵਿਚ ਜ਼ਿਆਦਾ ਗੰਭੀਰ ਸਾਬਿਤ ਹੋ ਸਕਦਾ ਹੈ। ਡਿਪਟੀ ਕਮਿਸ਼ਨਰ ਦੇ ਇਹ ਹੁਕਮ 14 ਅਪ੍ਰੈਲ ਤੱਕ ਲਾਗੂ ਰਹਿਣਗੇ। ਕਿਸੇ ਵੀ ਕਲੱਬ, ਬਾਰ, ਡਿਸਕੋਥੇਕ ਅਤੇ ਰੈਸਟੋਰੈਂਟ ਦੇ ਮਾਲਕ ਨੇ ਹੁਕਮਾਂ ਦੀ ਪਾਲਣਾ ਨਾ ਕੀਤੀ, ਤਾਂ ਉਸਦੇ ਖ਼ਿਲਾਫ਼ ਆਈ. ਪੀ. ਸੀ.-188 ਤਹਿਤ ਕਾਰਵਾਈ ਕੀਤੀ ਜਾਵੇਗੀ।
ਅਹਿਮ ਖ਼ਬਰ : ਬਿਨਾਂ ਵੋਟਰ ਆਈ. ਡੀ. ਕਾਰਡ ਤੋਂ ਵੀ ਪਾ ਸਕੋਗੇ ਵੋਟ, ਜਾਣੋ ਕੀ ਹੈ ਚੋਣ ਕਮਿਸ਼ਨ ਦੀ ਸ਼ਰਤ
NEXT STORY