ਮੋਗਾ (ਆਜ਼ਾਦ) : ਮੋਗਾ ਪੁਲਸ ਵੱਲੋਂ ਜ਼ਿਲ੍ਹੇ ਅੰਦਰ ਚੱਲ ਰਹੇ ਬਿਨਾਂ ਮਨਜ਼ੂਰੀ ਦੇ ਹੁੱਕਾਂ-ਬਾਰ ਵਾਲਿਆਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਕੱਚਾ ਦੁਸਾਂਝ ਰੋਡ ਮੋਗਾ ’ਤੇ ਹੁੱਕਾ ਬਾਰ ਚਲਾਉਂਦੇ ਇਕ ਰੈਸਟੋਰੈਂਟ ਸੰਚਾਲਕ ਨੂੰ ਕਾਬੂ ਕੀਤਾ ਹੈ। ਇਸ ਤੋਂ ਪਹਿਲਾਂ ਮੋਗਾ ਪੁਲਸ ਵੱਲੋਂ ਬਾਘਾ ਪੁਰਾਣਾ ਦੇ ਇਕ ਹੋਰ ਸੰਚਾਲਕ ਨੂੰ ਵੀ ਹੁੱਕਾ ਬਾਰ ਚਲਾਉਂਦਿਆਂ ਕਾਬੂ ਕੀਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੋਗਾ ਦੇ ਡੀ. ਐੱਸ. ਪੀ.-ਕਮ-ਥਾਣਾ ਮੁਖੀ ਆਤਿਸ਼ ਭਾਟੀਆ ਨੇ ਕਿਹਾ ਕਿ ਜਦੋਂ ਸਹਾਇਕ ਥਾਣੇਦਾਰ ਇਕਬਾਲ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਕੱਚਾ ਦੁਸਾਂਝ ਰੋਡ ਮੋਗਾ ’ਤੇ ਜਾ ਰਹੇ ਸੀ।
ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਗੁਰਪ੍ਰੀਤ ਸਿੰਘ ਨਿਵਾਸੀ ਨਾਨਕ ਨਗਰੀ ਮੋਗਾ ਜੋ ਕੱਚਾ ਦੁਸਾਂਝ ਰੋਡ ਮੋਗਾ ’ਤੇ ਆਪਣਾ ਰੈਸਟੋਰੈਂਟ ਚਲਾਉਂਦਾ ਹੈ ਅਤੇ ਬਿਨਾਂ ਪਰਮਿਟ ਦੇ ਹੁੱਕਿਆਂ ਵਿਚ ਫਲੇਵਰ ਪਾ ਕੇ ਭੋਲੇ-ਭਾਲੇ ਨੌਜਵਾਨਾਂ ਨੂੰ ਪਿਆ ਕੇ ਪੈਸੇ ਵਸੂਲ ਕਰਦਾ ਹੈ, ਜੇਕਰ ਛਾਪਾਮਾਰੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦਾ ਹੈ। ਇਸ ’ਤੇ ਪੁਲਸ ਪਾਰਟੀ ਸਮੇਤ ਛਾਪੇਮਾਰੀ ਕਰ ਕੇ ਸਪੂਨ ਰੈਸਟੋਰੈਂਟ ਵਿਚੋਂ ਤਿੰਨ ਹੁੱਕੇ ਭਰੇ ਹੋਏ ਬਰਾਮਦ ਕੀਤੇ ਗਏ, ਜਿਸ ’ਤੇ ਰੈਸਟੋਰੈਂਟ ਦੇ ਸੰਚਾਲਕ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਨੂੰ ਬਾਅਦ ਵਿਚ ਬਰ ਜ਼ਮਾਨਤ ਰਿਹਾਅ ਕਰ ਦਿੱਤਾ ਗਿਆ ਹੈ।
ਆਯੁਸ਼ਮਾਨ ਕਾਰਡ ਬਣਵਾਉਣ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਤੋਂ ਲੱਗਣਗੇ ਕੈਂਪ
NEXT STORY