ਸਮਰਾਲਾ (ਵਿਪਨ)- ਸਮਰਾਲਾ ਨੇੜੇ ਆਈ. ਟੀ. ਆਈ. ਕੋਲ ਦੇਰ ਰਾਤ ਇਕ ਪਰਿਵਾਰ 'ਤੇ 15 ਤੋਂ 20 ਨੌਜਵਾਨਾਂ ਵੱਲੋਂ ਕਥਿਤ ਤੌਰ 'ਤੇ ਤਲਵਾਰਾਂ, ਕਿਰਪਾਨਾਂ ਅਤੇ ਇੱਟਾਂ-ਰੋੜਿਆਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਹਮਲੇ 'ਚ ਘਰ ਦੇ ਬਾਹਰ ਖੜ੍ਹੇ ਵਾਹਨਾਂ ਅਤੇ ਘਰੇਲੂ ਸਾਮਾਨ ਦੀ ਭੰਨਤੋੜ ਕੀਤੀ ਗਈ, ਜਦਕਿ ਇਕ ਵਿਅਕਤੀ ਜ਼ਖ਼ਮੀ ਹੋ ਕੇ ਹਸਪਤਾਲ ਦਾਖ਼ਲ ਹੈ। ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ।

ਪੀੜਤ ਜੋਗਿੰਦਰ ਸਿੰਘ ਭੋਲਾ ਨੇ ਦੱਸਿਆ ਕਿ ਰਾਤ ਕਰੀਬ ਸਾਢੇ 12 ਤੋਂ 1 ਵਜੇ ਦਰਮਿਆਨ ਤਿੰਨ ਗੱਡੀਆਂ ਵਿੱਚ ਸਵਾਰ 15-20 ਨੌਜਵਾਨ ਉਨ੍ਹਾਂ ਦੇ ਘਰ ਪਹੁੰਚੇ ਅਤੇ ਆਉਂਦਿਆਂ ਹੀ ਇੱਟਾਂ-ਰੋੜੇ ਸੁੱਟਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦਾ ਦੋਸ਼ ਹੈ ਕਿ ਹਮਲਾਵਰ ਨਸ਼ੇ ਦੀ ਹਾਲਤ 'ਚ ਸਨ ਅਤੇ ਉਨ੍ਹਾਂ ਨੇ ਤਿੰਨ ਗੱਡੀਆਂ, ਮੋਟਰਸਾਈਕਲ, ਫਰਿੱਜ ਅਤੇ ਕੂਲਰ ਦੀ ਭੰਨਤੋੜ ਕੀਤੀ। ਹਮਲੇ ਕਾਰਨ ਪਰਿਵਾਰ ਵਿੱਚ ਦਹਿਸ਼ਤ ਫੈਲ ਗਈ ਅਤੇ ਸੱਤ ਮਹੀਨੇ ਦੀ ਗਰਭਵਤੀ ਨੂੰਹ ਦੀ ਸਿਹਤ ਵਿਗੜ ਗਈ, ਜਿਸ ਨੂੰ ਦੇਰ ਰਾਤ ਹਸਪਤਾਲ ਲਿਜਾਣਾ ਪਿਆ।

ਇਹ ਵੀ ਪੜ੍ਹੋ: ਰਾਡ ਮਾਰ ਕੇ ਨੌਜਵਾਨ ਦਾ ਕਤਲ! 17 ਦਿਨਾਂ ਬਾਅਦ ਤੋੜਿਆ ਦਮ, ਪੁੱਤ ਨੂੰ ਵੇਖ ਧਾਹਾਂ ਮਾਰ ਰੋਈ ਮਾਂ

ਪਰਿਵਾਰ ਵਾਲਿਆਂ ਨੇਂ ਦੱਸਿਆ ਕਿ ਹਮਲਾਵਰਾਂ ਨੇ ਦਰਵਾਜ਼ੇ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਮੁਹੱਲੇ ਵਿੱਚ ਕੁਝ ਨੌਜਵਾਨ ਅਕਸਰ ਹੁੱਲੜਬਾਜ਼ੀ ਕਰਦੇ ਹਨ ਅਤੇ ਲੋਕਾਂ ਨੂੰ ਡਰਾਉਂਦੇ-ਧਮਕਾਉਂਦੇ ਹਨ। ਜ਼ਖ਼ਮੀ ਕਰਨੈਲ ਸਿੰਘ ਜੋ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਪੈਰ 'ਤੇ ਗੰਭੀਰ ਸੱਟ ਲੱਗੀ ਹੈ ਅਤੇ ਉਨ੍ਹਾਂ ਦਾ ਇਸ ਵਿਵਾਦ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ।


ਇਹ ਵੀ ਪੜ੍ਹੋ: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਜਾਰੀ ਹੋਏ ਸਖ਼ਤ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੇ ਨੈੱਟਵਰਕ ਦਾ ਪਰਦਾਫਾਸ਼, ਖ਼ਤਰਨਾਕ ਹਥਿਆਰਾਂ ਤੇ ਲੱਖਾਂ ਦੀ ਨਕਦੀ ਸਮੇਤ 7 ਮੁਲਜ਼ਮ ਗ੍ਰਿਫਤਾਰ
NEXT STORY