ਹੁਸ਼ਿਆਰਪੁਰ (ਸੰਜੀਵ)-ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿੰਡ ਅੱਤੋਵਾਲ ਦੀਆਂ ਸਮੂਹ ਸੰਗਤਾਂ ਦੇ ਆਮ ਇਜਲਾਸ ਦੌਰਾਨ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦਾ ਗਠਨ ਕੀਤਾ ਗਿਆ ਜਿਸ ਵਿਚ ਬਲਵੀਰ ਸਿੰਘ ਨੂੰ ਪ੍ਰਧਾਨ ਤੇ ਮਨਦੀਪ ਸਿੰਘ ਨੂੰ ਸਭਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। 21 ਮੈਂਬਰੀ ਇਸ ਨੌਜਵਾਨ ਸਭਾ ਦਾ ਮੁੱਖ ਉਦੇਸ਼ ਧਾਰਮਕ ਅਸਥਾਨਾਂ ਦੀ ਸੇਵਾ ਅਤੇ ਪਿੰਡ ਦੇ ਵਿਕਾਸ ਕਾਰਜਾਂ ’ਚ ਵਧ-ਚਡ਼੍ਹ ਕੇ ਹਿੱਸਾ ਲੈਣਾ ਹੋਵੇਗਾ। ਇਸ ਮੌਕੇ ਸਭਾ ਦੇ ਮੈਂਬਰ ਧਰਮੇਸ਼ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਫਸਣ ਤੋਂ ਬਚਾਉਣ ਲਈ ਇਹ ਇਕ ਵਧੀਆ ਉਪਰਾਲਾ ਹੈ, ਜਿਸ ਨਾਲ ਨੌਜਵਾਨਾਂ ’ਚ ਸੇਵਾ ਭਾਵਨਾ ਵਧੇਗੀ। ਮੈਂਬਰ ਪੰਚਾਇਤ ਕਮਲਜੀਤ ਕੌਰ ਨੇ ਸਭਾ ਦੇ ਨੌਜਵਾਨਾਂ ਨੂੰ ਗੁਰੂ ਦੀ ਸੇਵਾ ਕਰਨ ਅਤੇ ਪਿੰਡ ਦੇ ਵਿਕਾਸ ਕਾਰਜਾਂ ’ਚ ਪੰਚਾਇਤ ਦਾ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਭਾ ਦੇ ਚੁਣੇ ਗਏ ਅਹੁਦੇਦਾਰਾਂ ਨੂੰ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮੇਂ ਸੰਸਾਰ ਸਿੰਘ ਪ੍ਰਧਾਨ, ਨਿਰਮਲ ਸਿੰਘ ਖਜ਼ਾਨਚੀ, ਗੁਰਦਿਆਲ ਸਿੰਘ, ਰਮੇਸ਼ ਕੁਮਾਰ, ਜਗਦੀਸ਼ ਚੰਦਰ, ਸੁਭਾਸ਼ ਚੰਦਰ, ਸੁਰਿੰਦਰ ਕੌਰ, ਸ਼ੀਲਾ ਦੇਵੀ, ਸੁਖਜੀਤ ਕੌਰ, ਦੇਵ ਰਾਜ, ਗੁਰਦਾਵਰ ਰਾਮ, ਮਨਜੀਤ ਕੌਰ, ਅਵਤਾਰ ਸਿੰਘ, ਦੀਪਕ, ਦਲਜੀਤ ਸੋਨੂੰ, ਪਵਨ ਕੁਮਾਰ, ਕੁਲਦੀਪ ਸਿੰਘ, ਪ੍ਰਦੀਪ ਕੁਮਾਰ, ਸੁੱਚਾ, ਹਨੀ ਤੇ ਦੀਪੂ ਆਦਿ ਵੀ ਹਾਜ਼ਰ ਸਨ।
ਸਕੂਲ ਨੂੰ ਮਾਇਕ ਸਹਾਇਤਾ ਭੇਟ
NEXT STORY