ਹੁਸ਼ਿਆਰਪੁਰ (ਜੋਸ਼ੀ)-ਅੱਜ ਰਾਤ ਚੋਰਾਂ ਵੱਲੋਂ ਪਿੰਡ ਨਿੱਕੂਚੱਕ ਦੇ ਇਕ ਫੌਜੀ ਜਵਾਨ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਘਰ ’ਚ ਪਏ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੁਰਜੀਤ ਸਿੰਘ ਪੁੱਤਰ ਪ੍ਰਕਾਸ਼ ਚੰਦ ਵਾਸੀ ਨਿੱਕੂਚੱਕ, ਜੋ ਕਿ ਭਾਰਤੀ ਸੈਨਾ ਚ ਨੌਕਰੀ ਕਰਦਾ ਹੈ ਤੇ ਉਸਦੀ ਪਤਨੀ ਰਜਨੀ ਦੇਵੀ ਬੀਤੇ ਦਿਨ ਤੋਂ ਕਿਸੇ ਧਾਰਮਕ ਸਥਾਨ ’ਤੇ ਗਈ ਹੋਈ ਸੀ। ਉਨ੍ਹਾਂ ਦੇ ਘਰ ਦੇ ਬਿਲਕੁੱਲ ਨਾਲ ਹੀ ਰਹਿੰਦੇ ਸੁਰਜੀਤ ਸਿੰਘ ਦੇ ਭਰਾ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਜਦ ਅਸੀਂ ਸਵੇਰ ਉੱਠ ਕੇ ਵੇਖਿਆ ਤਾਂ ਮੇਰੇ ਭਰਾ ਸੁਰਜੀਤ ਸਿੰਘ ਦੇ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਿਆ ਹੋਇਆ ਸੀ ਤੇ ਘਰ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ। ਸਟੀਲ ਦੀ ਅਲਮਾਰੀ ਟੁੱਟੀ ਹੋਈ ਸੀ ਤੇ ਇਸ ’ਚੋਂ ਸੋਨੇ ਦੇ ਗਹਿਣੇ ਤੇ ਰੁਪਏ ਗਾਇਬ ਸਨ। ਇਸ ਚੋਰੀ ਦੀ ਘਟਨਾ ਸਬੰਧੀ ਥਾਣਾ ਹਾਜੀਪੁਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
ਪੁਰਹੀਰਾਂ ’ਚ ਨਗਰ ਨਿਗਮ ਨੇ ਸੀਲ ਕੀਤੀ ਦੁਕਾਨ
NEXT STORY