ਹੁਸ਼ਿਆਰਪੁਰ (ਗੁਪਤਾ)-ਗ੍ਰੇਟ ਪੰਜਾਬ ਸੈਲੀਬ੍ਰੇਸ਼ਨ ਟਾਂਡਾ ਵਿਖੇ 8 ਮਾਰਚ ਨੂੰ ਹੋ ਰਹੇ ਯੂਥ ਅਕਾਲੀ ਦਲ ਦੀ ਰੈਲੀ ਦੀ ਕਾਮਯਾਬੀ ਲਈ ਕੀਤੀਆਂ ਗਈਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਅੱਜ ਲੱਖੀ ਸਿਨੇਮਾ ਟਾਂਡਾ ਵਿਖੇ ਕਮਿਸ਼ਨਰ ਲਖਵਿੰਦਰ ਸਿੰਘ ਲੱਖੀ ਮੈਂਬਰ ਪੀ.ਏ.ਸੀ. ਦੀ ਅਗਵਾਈ ’ਚ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ’ਚ ਯੂਥ ਅਕਾਲੀ ਵਰਕਰਾਂ ਨੇ ਭਾਰੀ ਗਿਣਤੀ ’ਚ ਹਿੱਸਾ ਲਿਆ। ਮੀਟਿੰਗ ’ਚ ਸ਼ਾਮਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਲਖਵਿੰਦਰ ਸਿੰਘ ਲੱਖੀ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਵਿਕਾਸ ਕਾਰਜਾਂ ਵੱਲ ਧਿਆਨ ਦੇਣ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ’ਤੇ ਝੂਠੇ ਪਰਚੇ ਦਰਜ ਕਰਨ ’ਤੇ ਹੀ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਅਕਾਲੀ ਵਰਕਰਾਂ ’ਤੇ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਵੇਖਦੇ ਹੋਏ ਯੂਥ ਅਕਾਲੀ ਦਲ ਦੀ 8 ਮਾਰਚ ਨੂੰ ਗ੍ਰੇਟ ਸੈਲੀਬ੍ਰੀਏਸ਼ਨ ਟਾਂਡਾ ਵਿਖੇ ਇਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਜਿਸ ਨੂੰ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਰੈਲੀ ’ਚ ਸ਼ਾਮਲ ਹੋਣ ਲਈ ਯੂਥ ਅਕਾਲੀ ਵਰਕਰਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਹ ਰੈਲੀ ਕੈਪਟਨ ਸਰਕਾਰ ਦੀਆਂ ਨੀਹਾਂ ਨੂੰ ਹਿਲਾ ਕੇ ਰੱਖ ਦੇਵੇਗੀ। ਇਸ ਮੌਕੇ ਸੁਖਵਿੰਦਰ ਸਿੰਘ ਮੂਨਕ, ਬਿਕਰਮਜੀਤ ਸਿੰਘ ਡੀ.ਸੀ., ਡਾ. ਕੁਲਵਿੰਦਰ ਸਿੰਘ ਨਰਵਾਲ, ਗੋਲਡੀ ਕਲਿਆਣਪੁਰ, ਨੰਬਰਦਾਰ ਵਰਿੰਦਰ ਸਿੰਘ, ਸਰਬਜੀਤ ਸਿੰਘ ਵਿੱਕੀ, ਸਾਬੀ ਕਲਿਆਣਪੁਰ, ਜਸਵਿੰਦਰ ਸਿੰਘ ਪੱਪੀ, ਬਿੱਲਾ ਚੁਹਾਲਾ, ਦਿਲਜੀਤ ਸਿੰਘ, ਡਾ. ਮਰਵਾਹਾ, ਬਲਵਿੰਦਰ ਸਿੰਘ, ਬਿੱਟੂ ਜਹੂਰਾ, ਵਿਸ਼ਾਲ ਟਾਂਡਾ, ਸ਼ੈਰੀ ਗਿਲਜੀਆਂ, ਲਵ ਗਿਲਜੀਆਂ, ਸ਼ਨਪ੍ਰੀਤ ਸਿੰਘ, ਸ਼ੋਰੀ ਗਿਲਜੀਆਂ, ਹਰਜਿੰਦਰ ਸਿੰਘ ਸਿੱਧੂ, ਮਾਨ ਸਿੰਘ ਨੰਗਲੀ, ਤਪਿੰਦਰ ਸਿੰਘ, ਲਖਵਿੰਦਰ ਸਿੰਘ, ਸਰਪੰਚ ਜਸਵੀਰ ਸਿੰਘ ਖੁੱਡਾ, ਦਲਜੀਤ ਸਿੰਘ ਨੰਗਲੀ, ਸਾਬੂ ਦਲਜੀਤ ਸਿੰਘ, ਨਿਰਵਾਰ ਸਿੰਘ ਖੁੱਡਾ ਆਦਿ ਹਾਜ਼ਰ ਸਨ।
ਵਧੀਆ ਸੇਵਾਵਾਂ ਲਈ ਕੀਤਾ ਸਨਮਾਨਤ
NEXT STORY