ਹੁਸ਼ਿਆਰਪੁਰ (ਘੁੰਮਣ)-ਪਿੰਡਾਂ ਅੰਦਰ ਮਨਰੇਗਾ ਸਕੀਮ ਦੇ ਤਹਿਤ ਕੰਮ ਕਰਦੇ ਵਰਕਰਾਂ ਦੇ ਪ੍ਰਤੀਨਿਧਾਂ ਦੀ ਇਕ ਇਕੱਤਰਤਾ ਮੁਲਾਜ਼ਮ ਭਵਨ ਹੁਸ਼ਿਆਰਪੁਰ ਵਿਖੇ ਹੋਈ। ਮਨਰੇਗਾ ਵਰਕਰਜ਼ ਯੂਨੀਅਨ ਜ਼ਿਲਾ ਹੁਸ਼ਿਆਰਪੁਰ ਦੇ ਬੈਨਰ ਹੇਠ ਹੋਈ ਇਸ ਕਨਵੈਨਸ਼ਨ ਵਿਚ ਮਨਰੇਗਾ ਅਧੀਨ ਕੰਮ ਕਰਦੇ ਵਰਕਰਾਂ ਦੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸੁਰਜੀਤ ਕੌਰ, ਪਲਵਿੰਦਰ ਕੌਰ, ਰਾਜ ਕੁਮਾਰੀ, ਅਮਨਦੀਪ ਕੌਰ, ਮਹਿੰਦਰਪਾਲ, ਪਰਮਜੀਤ ਸਿੰਘ ਪੱਮਾ, ਸੀਮਾ ਰਾਣੀ, ਕਰਨੈਲ ਸਿੰਘ, ਤਲਜਿੰਦਰ ਸਿੰਘ, ਦਵਿੰਦਰ ਸਿੰਘ, ਪ੍ਰਵੀਨ ਕੁਮਾਰੀ, ਪੈਨਸ਼ਨਰ ਯੂਨੀਅਨ ਆਗੂ ਪ੍ਰਿੰਸੀਪਲ ਪਿਆਰਾ ਸਿੰਘ, ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਸੂਬਾ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ, ਜ਼ਿਲਾ ਜਨਰਲ ਸਕੱਤਰ ਇੰਦਰਜੀਤ ਵਿਰਦੀ, ਪੀ.ਡਬਲਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਮੱਖਣ ਸਿੰਘ ਵਾਹਿਦਪੁਰੀ, ਦੀਪਕ ਠਾਕੁਰ, ਸ਼ਾਦੀ ਰਾਮ ਕਪੂਰ, ਅਨਿਲ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈ ਇਸ ਸਕੀਮ ਦਾ ਲਾਭ ਪੂਰਾ ਸਾਲ ਮਿਲਣਾ ਚਾਹੀਦਾ ਹੈ ਤਾਂ ਜੋ ਕੰਮ ਕਰਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਪਿੰਡਾਂ ਦੀ ਨੁਹਾਰ ਵੀ ਬਦਲੀ ਜਾ ਸਕੇ। ਆਗੂਆਂ ਨੇ ਕਿਹਾ ਕਿ ਹਰ ਖੇਤਰ ਵਿਚ ਆਪਣੀਆਂ ਮੰਗਾਂ ਲਈ ਜੱਥੇਬੰਦ ਹੋ ਕੇ ਸੰਘਰਸ਼ ਕਰਨ ਨਾਲ ਹੀ ਪ੍ਰਾਪਤੀਆਂ ਅਤੇ ਸਥਾਈ ਰੋਜ਼ਗਾਰ ਪ੍ਰਾਪਤ ਹੋ ਸਕਦਾ ਹੈ ਅਤੇ ਪਿੰਡਾਂ ਅੰਦਰ ਵਧ ਰਹੀ ਧਡ਼ੇਬੰਦੀ ਦੇ ਅਸਰ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਮੰਗ ਕੀਤੀ ਗਈ ਕਿ ਸਾਰਾ ਸਾਲ ਕੰਮ ਦਿੱਤਾ ਜਾਵੇ, ਸੌ ਦਿਨ ਦੇ ਰੋਜ਼ਗਾਰ ਤਹਿਤ ਵੀ ਜੇਕਰ ਸੌ ਦਿਨ ਰੋਜ਼ਗਾਰ ਨਹੀਂ ਮਿਲਦਾ ਤਾਂ ਬਾਕੀ ਦਿਨਾਂ ਦਾ ਰੋਜ਼ਗਾਰ ਭੱਤਾ ਦੇਣਾ ਚਾਹੀਦਾ ਹੈ। ਕੰੰਮ ਕਰ ਰਹੇ ਮਜ਼ਦੂਰਾਂ ਦੀ ਦਿਹਾਡ਼ੀ ਵਿਚ ਵਾਧਾ ਕਰਨਾ ਚਾਹੀਦਾ ਹੈ ਅਤੇ ਮੇਟਾਂ ਨੂੰ ਡੀ.ਸੀ. ਰੇਟਾਂ ਤਹਿਤ ਬੱਝਵਾਂ ਮਾਣ ਭੱਤਾ ਪੂਰਾ ਸਾਲ ਮਿਲਣਾ ਚਾਹੀਦਾ ਹੈ, ਕੰਮ ਕਰਨ ਲਈ ਵਧੀਆ ਔਜਾਰਾਂ ਦਾ ਪ੍ਰਬੰਧ ਯੋਗ ਮਾਤਰਾ ਵਿਚ ਕਰਨਾ ਚਾਹੀਦਾ ਹੈ, ਕੰਮ ਦੌਰਾਨ ਦੁਪਹਿਰ ਵੇਲੇ ਖਾਣਾ ਖਾਣ ਲਈ ਯੋਗ ਸਥਾਨ ਦਾ ਪ੍ਰਬੰਧ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਕੰਮ ਦੇ ਸਥਾਨ ’ਤੇ ਕਰਨੀ ਚਾਹੀਦੀ ਹੈ, ਕਿਸੇ ਵੀ ਮੇਟ ਨੂੰ ਕੰਮ ਤੋਂ ਹਟਾਇਆ ਨਹੀਂ ਜਾਣਾ ਚਾਹੀਦਾ। ਇਸ ਮੌਕੇ ਸਰਬਸੰਮਤੀ ਨਾਲ ਮਨਰੇਗਾ ਵਰਕਰਜ਼ ਯੂਨੀਅਨ ਜ਼ਿਲਾ ਹੁਸ਼ਿਆਰਪੁਰ ਦੀ ਚੋਣ ਕੀਤੀ ਗਈ, ਜਿਸ ਅਨੁਸਾਰ ਪ੍ਰਧਾਨ ਸੁਰਜੀਤ ਕੌਰ ਅੱਤੋਵਾਲ, ਸੀਨੀਅਰ ਮੀਤ ਪ੍ਰਧਾਨ ਪਲਵਿੰਦਰ ਕੌਰ ਮਾਹਿਲਪੁਰ, ਸਰਬਜੀਤ ਕੌਰ ਹੁਸ਼ਿਆਰਪੁਰ-2, ਕੁਲਵਿੰਦਰ ਕੌਰ ਗਡ਼੍ਹਸ਼ੰਕਰ, ਜਸਵੀਰ ਕੌਰ ਹੁਸ਼ਿਆਰਪੁਰ-1, ਰਕਸ਼ਾ ਦੇਵੀ ਦਸੂਹਾ, ਰਾਜ ਕੁਮਾਰੀ ਭੂੰਗਾ, ਮੀਤ ਪ੍ਰਧਾਨ ਅਮਨਦੀਪ ਕੌਰ ਗਡ਼੍ਹਸ਼ੰਕਰ, ਮਹਿੰਦਰਪਾਲ ਹੁਸ਼ਿਆਰਪੁਰ-2, ਜਸਵਿੰਦਰ ਕੌਰ ਮਾਹਿਲਪੁਰ, ਕੁਲਜੀਤ ਕੌਰ ਦਸੂਹਾ, ਅਮਰਜੀਤ ਸਿੰਘ ਹੁਸ਼ਿਆਰਪੁਰ-1, ਵਰਿੰਦਰ ਕੌਰ ਭੂੰਗਾ, ਸੋਹਣ ਲਾਲ ਤਲਵਾਡ਼ਾ, ਜਨਰਲ ਸਕੱਤਰ ਪਰਮਜੀਤ ਸਿੰਘ ਪੱਮਾ ਤਲਵਾਡ਼ਾ, ਸਹਾਇਕ ਸਕੱਤਰ ਕਰਨੈਲ ਸਿੰਘ ਦਸੂਹਾ, ਕੁਲਵਿੰਦਰ ਕੌਰ ਹੁਸ਼ਿਆਰਪੁਰ-2, ਸੀਮਾ ਰਾਣੀ ਭੂੰਗਾ, ਪਰੋਮਿਲਾ ਦੇਵੀ ਦਸੂਹਾ, ਅਨਿਲ ਦੇਵੀ ਤਲਵਾਡ਼ਾ, ਵਿੱਤ ਸਕੱਤਰ ਤਲਜਿੰਦਰ ਕੌਰ ਮਾਹਿਲਪੁਰ, ਸਹਾਇਕ ਵਿੱਤ ਸਕੱਤਰ ਬਲਰਾਜ ਸਿੰਘ ਹੁਸ਼ਿਆਰਪੁਰ-1, ਪ੍ਰਚਾਰ ਸਕੱਤਰ ਸੁਰਿੰਦਰ ਮਾਹਿਲਪੁਰ, ਸਤਨਾਮ ਕੌਰ ਹੁਸ਼ਿਆਰਪੁਰ-1, ਸੁਰਜੀਤ ਕੌਰ ਮੁੱਗੋਵਾਲ ਹੁਸ਼ਿਆਰਪੁਰ-2, ਰੇਖਾ ਰਾਣੀ ਭੂੰਗਾ, ਮੀਨਾ ਰਾਣੀ ਦਸੂਹਾ, ਦਵਿੰਦਰ ਸਿੰਘ ਤਲਵਾਡ਼ਾ, ਸੁਰਜੀਤ ਕੌਰ ਢਾਹਾਂ ਹੁਸ਼ਿਆਰਪੁਰ-2, ਪ੍ਰਵੀਨ ਕੁਮਾਰੀ ਤਲਵਾਡ਼ਾ ਨੂੰ ਚੁਣਿਆ ਗਿਆ।
ਸਰਦ ਰੁੱਤ ਦੀਆਂ ਬਾਰਿਸ਼ਾਂ ਨਾਲ ਆਲੂਆਂ ਦੀ ਫ਼ਸਲ ਤਬਾਹ, ਕਿਸਾਨਾਂ ’ਚ ਹਾਹਾਕਾਰ
NEXT STORY