ਹੁਸ਼ਿਆਰਪੁਰ (ਜ.ਬ)-ਸਥਾਨਕ ਮਾਤਾ ਰਾਣੀ ਚੌਕ ਨੇਡ਼ੇ ਸਥਿਤ ਜੰਗੀ ਲਾਲ ਮਹਾਜਨ ਹਾਲ ਵਿਚ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਇਕਾਈ ਮੁਕੇਰੀਆਂ ਦੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਮਾਸਟਰ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਭਾਰੀ ਗਿਣਤੀ ਵਿਚ ਵਰਕਰਾਂ ਨੇ ਹਾਜ਼ਰ ਹੋ ਕੇ ਆਪਣੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਪੈਨਸ਼ਨਰਾਂ ਦਾ 22 ਮਹੀਨਿਆਂ ਦਾ ਪਿੱਛਲਾ ਬਕਾਇਆ ਤੇ ਸਾਲ 2017, 2018 ਦੀ ਡੀ. ਏ. ਦੀਆਂ ਚਾਰ ਕਿਸ਼ਤਾਂ ਦੀ ਬਕਾਇਆ ਰਾਸ਼ੀ ਨਾ ਮਿਲਣ ਤੇ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਿੰਸੀਪਲ ਦਲਜੀਤ ਸਿੰਘ, ਉੱਪ ਪ੍ਰਧਾਨ ਤਿਲਕ ਰਾਜ ਭਾਟੀਆ, ਅਮਰਜੀਤ ਸਿੰਘ, ਬਿਸ਼ਨ ਦਾਸ ਸੰਧੂ, ਦੇਸ ਰਾਜ ਬਨੋਤਰਾ ਨੇ ਸਰਕਾਰ ਦੇ ਰਵੱਈਏ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਿਆ ਕੀਤੀ। ਮੀਟਿੰਗ ਦੌਰਾਨ ਆਪਣੇ ਸੰਬੋਧਨ ’ਚ ਪ੍ਰਧਾਨ ਮਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੱਤਵੇਂ ਪੇ ਕਮਿਸ਼ਨ ਵਿਚ 25 ਸਾਲ ਦੀ ਸੇਵਾ ਕਰਨ ’ਤੇ ਪੂਰੀ ਪੈਨਸ਼ਨ ਦਾ ਲਾਭ ਦਿੱਤਾ ਹੈ, ਪਰ ਪੰਜਾਬ ਸਰਕਾਰ ਛੇਵੇਂ ਪੇ ਕਮਿਸ਼ਨ ਨੂੰ ਪਿਛਲੇ ਦੋ ਸਾਲਾਂ ਤੋਂ ਠੰਡੇ ਬਸਤੇ ’ਚ ਪਾ ਕੇ ਬੈਠੀ ਹੈ ਜੋ ਕਿ ਬੇਹੱਦ ਹੀ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਵੱਲੋਂ ਪੈਨਸ਼ਨਰਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ ਜਿਸ ਦਾ ਖਮਿਆਜ਼ਾ ਸਰਕਾਰ ਨੂੰ ਹੁਣ ਭੁਗਤਣਾ ਪਵੇਗਾ। ਇਸ ਮੌਕੇ ਬਚਿੱਤਰ ਸਿੰਘ, ਜੀਤ ਰਾਮ, ਕ੍ਰਿਸ਼ਣ ਦਾਸ ਜੱਸਲ, ਸੁਦੇਸ਼ ਕੁਮਾਰ, ਬਲਕੀਤ ਸਿੰਘ, ਸੁਜਾਨ ਸਿੰਘ, ਗਗਨ ਸਿੰਘ, ਜਗਦੀਸ਼ ਲਾਲ, ਪ੍ਰਦੀਪ ਕੁਮਾਰ, ਬਿਹਾਰੀ ਲਾਲ, ਬਲਜੀਤ ਸਿੰਘ, ਬਲਵੰਤ ਸਿੰਘ, ਜੈਰਾਮ, ਕਿਸ਼ੋਰੀ ਲਾਲ, ਸਤਪਾਲ, ਮੇਹਰ ਸਿੰਘ, ਰਾਮ ਪ੍ਰਸਾਦ, ਨਿਰਮਲ ਸਿੰਘ ਭੇਲਾ, ਪ੍ਰਕਾਸ਼ ਚੰਦ, ਧਰਮਚੰਦ, ਰੌਸ਼ਨ ਲਾਲ, ਨਿਰਮਲ ਸਿੰਘ ਕਾਲਕਟ, ਮੋਹਨ ਸਿੰਘ ਦੇਵੀਦਾਸ, ਸੁਰਿੰਦਰ ਸਿੰਘ ਟੇਰਕਿਆਣਾ, ਮਾਨ ਸਿੰਘ, ਜੋਗਿੰਦਰ ਸਿੰਘ, ਜਸਵੰਤ ਸਿੰਘ, ਹਰਭਜਨ ਸਿੰਘ ਆਦਿ ਮੌਜੂਦ ਸਨ।
ਵਪਾਰ ਮੰਡਲ ਦੀ ਚਿਤਾਵਨੀ : ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਰਕਾਰ ਦੀ ਧੱਕੇਸ਼ਾਹੀ
NEXT STORY