ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਟਾਂਡਾ ਦੇ ਪਿੰਡ ਸਲੇਮਪੁਰ ਨਾਲ ਸਬੰਧਤ ਸਾਬਤ ਸੂਰਤ ਸਿੰਘ ਸਰਦਾਰ ਲਵਪ੍ਰੀਤ ਸਿੰਘ ਘੋਤੜਾ (ਗਿੰਨੀ) ਕੈਨੇਡਾ ਦੀ ਵਿਕਟੋਰੀਆ ਪੁਲਸ ਵਿਚ ਅਫਸਰ ਭਰਤੀ ਹੋਇਆ ਹੈ। ਸੂਬੇਦਾਰ ਸ਼ਿਵ ਦਿਆਲ ਸਿੰਘ ਅਤੇ ਹੈੱਡਮਾਸਟਰ ਆਇਆ ਸਿੰਘ ਦੇ ਖਾਨਦਾਨ ਦੇ ਇਸ ਹੋਣਹਾਰ ਵਾਰਿਸ ਲਵਪ੍ਰੀਤ ਨੇ ਇਹ ਸਫ਼ਲਤਾ ਹਾਸਲ ਕਰਕੇ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਹੋਰ ਰੁਸ਼ਨਾਇਆ ਹੈ।
ਇਹ ਵੀ ਪੜ੍ਹੋ: ਮਿਸ਼ਨ 2027 ਦੀ ਤਿਆਰੀ! 'ਆਪ' ਨੇ ਸਾਰੇ ਵਿਧਾਨ ਸਭਾ ਹਲਕਿਆਂ ’ਚ ਨਿਯੁਕਤ ਕੀਤੇ ਸੰਗਠਨ ਇੰਚਾਰਜ

ਲਵਪ੍ਰੀਤ ਦੀ ਇਸ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦੇ ਹੋਏ ਉਸ ਦੇ ਮਾਤਾ-ਪਿਤਾ ਪਰਮਜੀਤ ਕੌਰ, ਨੰਬਰਦਾਰ ਸਤਨਾਮ ਸਿੰਘ ਅਤੇ ਚਾਚਾ ਸੰਗਠਨ ਇੰਚਾਰਜ ਆਪ ਹਲਕਾ ਟਾਂਡਾ ਅਮਰਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ 2013 ਵਿਚ ਉਹ ਓਂਟਾਰੀਓ (ਬਰੈਂਪਟਨ) ਹਮਿਲਟਨ ਵਿਖੇ ਸਟੱਡੀ ਲਈ ਗਿਆ ਸੀ ਅਤੇ ਉਸ ਨੇ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇਸ ਦੌਰਾਨ 2015 ਵਿਚ ਉੱਥੇ ਹੋਏ ਕੌਮੀ ਪੱਧਰ ਦੇ ਬਾਡੀ ਬਿਲਡਿੰਗ ਮੁਕਾਬਲੇ ਵਿਚ ਵੀ ਲਵਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ ਸੀ। 2020 ਵਿਚ ਉਸ ਨੇ ਕੈਨੇਡਾ ਵਿਚ ਹੀ ਪੰਜਾਬਣ ਕ੍ਰਿਮੀਨਲ ਜਸਟਿਸ (ਜੱਜ) ਇੰਦਰਪ੍ਰੀਤ ਕੌਰ ਨਾਲ ਵਿਆਹ ਕਰਵਾਇਆ ਅਤੇ ਹੁਣ ਉਹ ਦੋਵੇਂ ਆਪਣੀ 1 ਵਰ੍ਹੇ ਦੀ ਧੀ ਇਲਾਹੀ ਕੌਰ ਨਾਲ ਕੈਨੇਡਾ ਵਿਚ ਵਸੇ ਹੋਏ ਹਨ।

ਇਹ ਵੀ ਪੜ੍ਹੋ: Punjab: ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਸ਼ੁਰੂ ਹੋਇਆ ਨਵਾਂ ਪ੍ਰਾਜੈਕਟ, ਮਿਲੇਗੀ ਵੱਡੀ ਰਾਹਤ
ਹੁਣ ਪੁਲਸ ਅਫ਼ਸਰ ਬਣਨ ਤੋਂ ਬਾਅਦ ਪੂਰਾ ਪਰਿਵਾਰ ਅਤੇ ਇਟਲੀ ਅਤੇ ਅਮਰੀਕਾ ਰਹਿੰਦੀਆਂ ਉਸਦੀਆਂ ਭੈਣਾਂ ਵੀ ਮਾਣ ਮਹਿਸੂਸ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲਵਪ੍ਰੀਤ ਦੀ ਸਫ਼ਲਤਾ ਵਿਚ ਉਸ ਦੇ ਸਹੁਰੇ ਜਸਵਿੰਦਰ ਸਿੰਘ ਰਾਏ ਅਤੇ ਸੱਸ ਸੁਰਿੰਦਰ ਰਾਏ ਦਾ ਬੇਹੱਦ ਯੋਗਦਾਨ ਹੈ। ਲਵਪ੍ਰੀਤ ਦੀ ਇਸ ਸਫ਼ਲਤਾ ਲਈ ਵਿਧਾਇਕ ਜਸਵੀਰ ਸਿੰਘ ਰਾਜਾ, ਹਰਮੀਤ ਸਿੰਘ ਔਲਖ, ਦਲਜੀਤ ਸਿੰਘ ਨਡਾਲਾ, ਲਖਵੀਰ ਸਿੰਘ ਚੌਹਾਨਾਂ, ਕੇਸ਼ਵ ਸਿੰਘ ਸੈਣੀ, ਜਸਵੰਤ ਸਿੰਘ ਬਿੱਟੂ ਨੇ ਲਵਪ੍ਰੀਤ ਅਤੇ ਉਸ ਦੇ ਪਰਿਵਾਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ: Punjab: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, 8 ਮਹੀਨੇ ਪਹਿਲਾਂ ਅਮਰੀਕਾ ਗਏ ਨੌਜਵਾਨ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੁੱਖ ਮੰਤਰੀ ਦਾ ਪਰਿਵਾਰ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਹੋਇਆ ਨਤਮਸਤਕ
NEXT STORY