ਹੁਸ਼ਿਆਰਪੁਰ/ਟਾਂਡਾ ਉੜਮੁੜ/ਜਲੰਧਰ (ਪਰਮਜੀਤ ਮੋਮੀ)- ਪੰਜਾਬ ਵਿਚ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ। ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ, ਦੀਨਾਨਗਰ ਸਮੇਤ ਹੋਰ ਕਈ ਇਲਾਕਿਆਂ ਵਿਚ ਬਾਰਿਸ਼ ਹੋਈ। ਅੱਜ ਦਿਨ ਚੜ੍ਹਦੇ ਹੀ ਹੋਈ ਭਾਰੀ ਬਾਰਿਸ਼ ਨੇ ਟਾਂਡਾ ਵਾਸੀਆਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤਪਸ਼ ਅਤੇ ਹੁਮਸ ਭਰੀ ਗਰਮੀ ਤੋਂ ਵੱਡੀ ਰਾਹਤ ਦਵਾਈ ਹੈ।
ਇਹ ਵੀ ਪੜ੍ਹੋ: ਹੁਣ ਬਰਲਟਨ ਪਾਰਕ ’ਚ ਨਹੀਂ ਲੱਗੇਗੀ ਪਟਾਕਾ ਮਾਰਕਿਟ, ਜਲੰਧਰ ਦੇ DC ਵੱਲੋਂ ਸਖ਼ਤ ਹੁਕਮ ਜਾਰੀ
ਅੱਜ ਹਾੜ ਮਹੀਨੇ ਦੀ ਮੱਸਿਆ ਮੌਕੇ ਸਵੇਰ ਸਮੇਂ ਹੋਈ ਬਾਰਿਸ਼ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਜਿੱਥੇ ਆਮ ਜਨਤਾ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਸ ਬਾਰਿਸ਼ ਕਾਰਨ ਸਾਉਣੀ ਦੀ ਪ੍ਰਮੁੱਖ ਝੋਨੇ ਦੀ ਫ਼ਸਲ ਲਗਾ ਰਹੇ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ ਕਿਉਂਕਿ ਝੋਨੇ ਦੀ ਫ਼ਸਲ ਵਾਸਤੇ ਵੱਧ ਮਾਤਰਾ ਵਿੱਚ ਪਾਣੀ ਦੀ ਲੋੜ ਹੁੰਦੀ ਹੈ।

ਇਹ ਵੀ ਪੜ੍ਹੋ: Punjab: ਫਿਰੌਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫ਼ਾਸ਼, ਹਥਿਆਰਾਂ ਸਮੇਤ 8 ਮੈਂਬਰ ਗ੍ਰਿਫ਼ਤਾਰ
ਜ਼ਿਕਰਯੋਗ ਹੈ ਕਿ ਟਾਂਡਾ ਇਹ ਇਲਾਕੇ ਦੇ ਬੇਟ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਝੋਨੇ ਦੀ ਫ਼ਸਲ ਦੀ ਬਿਜਾਈ ਕੀਤੀ ਜਾਂਦੀ ਹੈ। ਉਧਰ ਦੂਜੇ ਪਾਸੇ ਸੇਵਾ ਮੁਕਤ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾਕਟਰ ਸਤਨਾਮ ਸਿੰਘ ਮਿਆਣੀ ਅਤੇ ਕਿਸਾਨ ਭਲਾਈ ਵਿਭਾਗ ਟਾਂਡਾ ਦੇ ਡਾਕਟਰ ਲਵਪ੍ਰੀਤ ਸਿੰਘ ਲੋਧੀ ਚੱਕਦਾ ਕਹਿਣਾ ਹੈ ਕਿ ਇਸ ਬਾਰਿਸ਼ ਨਾਲ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਅਤੇ ਝੋਨੇ ਦੀ ਫ਼ਸਲ ਬਿਜਾਈ ਕਰਨ ਦੇ ਨਾਲ-ਨਾਲ ਹੋਰ ਫ਼ਸਲਾਂ ਬੀਜਣ ਵਿੱਚ ਵੀ ਕਿਸਾਨਾਂ ਨੂੰ ਆਸਾਨੀ ਹੋਵੇਗੀ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੋਇਆ ਹੈ, ਜਿਸ ਦੇ ਚਲਦਿਆਂ ਅੱਜ ਸਵੇਰ ਭਾਰੀ ਬਰਸਾਤ ਹੋਈ ਹੈ।
ਇਹ ਵੀ ਪੜ੍ਹੋ: ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਭਾਰੀ ਮੀਂਹ, ਸਰਹੱਦੀ ਖੇਤਰ 'ਚ ਭਰਿਆ ਗੋਡੇ-ਗੋਡੇ ਪਾਣੀ
NEXT STORY