ਹੁਸ਼ਿਆਰਪੁਰ, (ਘੁੰਮਣ)- ਅੱਜ ਕੋਵਿਡ-19 ਦੇ ਸ਼ੱਕੀ ਲੱਛਣਾਂ ਵਾਲੇ ਲਏ ਗਏ ਸੈਪਲਾਂ 'ਚੋਂ 564 ਸੈਪਲਾਂ ਦੀ ਰਿਪੋਰਟ ਆਉਣ 'ਤੇ ਜ਼ਿਲ੍ਹੇ 'ਚ 34 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ। ਇਨ੍ਹਾਂ ਕੇਸਾਂ ਦੇ ਨਾਲ ਹੁਣ ਜ਼ਿਲ੍ਹੇ 'ਚ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 253 ਹੋ ਗਈ ਹੈ । ਨਵੇਂ ਪਾਜ਼ੇਟਿਵ ਮਰੀਜ਼ਾਂ 'ਚ 31 ਬੀ. ਐਸ. ਐਫ. ਕੈਂਪ ਖੜਕਾ ਦੇ ਜਵਾਨ ਸ਼ਾਮਲ ਹਨ। ਜਦ ਕਿ 1 ਕੇਸ ਪੀ. ਐਚ. ਸੀ. ਪੋਸੀ , 1 ਪਾਲਦੀ ਅਤੇ 1 ਮੰਡ ਮੰਡੇਰ ਦੇ ਅਧੀਨ ਪਿੰਡਾਂ ਨਾਲ ਸਬੰਧਿਤ ਹਨ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਸੈਂਪਲ ਲੈਣ ਦੀ ਗਿਣਤੀ ਵਧਣ ਨਾਲ ਪਾਜ਼ੇਟਿਵ ਕੇਸਾਂ ਦੀ ਗਿਣਤੀ ਵੀ ਵਧੀ ਹੈ । ਜਿਲ੍ਹੇ 'ਚ ਹੁਣ ਤੱਕ ਕੋਵਿਡ-19 ਦੇ ਸ਼ੱਕੀ ਵਿਅਕਤੀਆਂ ਦੇ 20534 ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 18836 ਸੈਂਪਲ ਨੈਗਟਿਵ ਅਤੇ 1437 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਜ਼ਿਲ੍ਹੇ 'ਚ ਇਸ ਬਿਮਾਰੀ ਕਾਰਨ ਹੁਣ ਤਕ ਕੁੱਲ 7 ਮੌਤਾਂ ਹੋ ਚੁਕੀਆਂ ਹਨ 62 ਕੇਸ ਸਰਗਰਮ ਹਨ, ਜਦਕਿ 184 ਵਿਅਕਤੀ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ । ਸਿਹਤ ਐਡਵਾਈਜ਼ਰੀ ਸਬੰਧੀ ਉਨ੍ਹਾਂ ਕਿਹਾ ਕਿ ਘਰੋਂ ਬਾਹਰ ਨਿਕਲਣ ਸਮੇ ਮੂੰਹ 'ਤੇ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ।
ਤਰਨਤਾਰਨ ਜ਼ਿਲ੍ਹੇ 'ਚ ਕੋਰੋਨਾ ਕਾਰਨ ਇਕ ਹੋਰ ਵਿਅਕਤੀ ਦੀ ਮੌਤ
NEXT STORY