ਤਲਵਾੜਾ (ਜ.ਬ.)—ਅੱਜ ਸਿਹਤ ਵਿਭਾਗ ਪੰਜਾਬ ਦੀ ਟੀਮ ਨੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਵਿਚ ਚੰਡੀਗੜ੍ਹ ਤੋਂ ਆਈ ਸਪੈਸ਼ਲ ਟੀਮ ਨਾਲ ਤਲਵਾੜਾ ਦੇ ਬੀ. ਬੀ. ਐੱਮ. ਬੀ. ਹਸਪਤਾਲ ਵਿਚ ਛਾਪਾ ਮਾਰ ਕੇ ਡਾ. ਗੁਰਦੀਪ ਸਿੰਘ ਨੂੰ ਰੰਗੇ ਲਿੰਗ ਨਿਰਧਾਰਨ ਟੈਸਟ ਕਰਦੇ ਫੜਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਪੀਡ ਨੈੱਟਵਰਕ ਚੰਡੀਗੜ੍ਹ ਦੇ ਡਾਇਰੈਕਟਰ ਰਮੇਸ਼ ਦੱਤ ਨੇ ਦੱਸਿਆ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਤਲਵਾੜਾ ਖੇਤਰ ਵਿਚ ਭਰੂਣ ਜਾਂਚ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਅੱਜ ਸਿਹਤ ਵਿਭਾਗ ਨੇ ਇਕ ਫਰਜ਼ੀ ਗਾਹਕ ਨੂੰ 30,500 ਰੁਪਏ ਦੇ ਕੇ ਪਿੰਡ ਰਜਵਾਲ, ਬਲਾਕ ਤਲਵਾੜਾ ਵਿਚ ਇਕ ਨਿੱਜੀ ਕਲੀਨਿਕ ਦੀ ਏ. ਐੱਨ. ਐੱਮ. ਤੇ ਸਾਬਕਾ ਮਹਿਲਾ ਸਰਪੰਚ ਬੰਦਨਾ ਦੇਵੀ ਪਤਨੀ ਅਸ਼ਵਨੀ ਕੁਮਾਰ ਕੋਲ ਭੇਜਿਆ। ਦੋਹਾਂ ਵਿਚ 20,500 ਰੁਪਏ ਵਿਚ ਲਿੰਗ ਨਿਰਧਾਰਨ ਟੈਸਟ ਦਾ ਸੌਦਾ ਤੈਅ ਹੋਇਆ ਜਿਸ ਨੂੰ ਬੰਦਨਾ ਦੇਵੀ ਆਪਣੀ ਸਕੂਟੀ ਨੰਬਰ ਪੀ ਬੀ 07 ਏ ਐੱਫ 4619 'ਤੇ ਬਿਠਾ ਕੇ ਬੀ. ਬੀ. ਐੱਮ. ਬੀ. ਹਸਪਤਾਲ ਲੈ ਆਈ ਉਥੇ ਹਸਪਤਾਲ ਦੇ ਡਾ. ਗੁਰਦੀਪ ਸਿੰਘ ਨੂੰ ਸਿਹਤ ਵਿਭਾਗ ਦੀ ਟੀਮ ਨੇ ਫਰਜ਼ੀ ਮਹਿਲਾ ਗਾਹਕ ਦਾ ਲਿੰਗ ਨਿਰਧਾਰਨ ਟੈਸਟ ਕਰਦੇ ਹੋਏ ਫੜ ਲਿਆ।
ਜਾਂਚ ਟੀਮ ਵੱਲੋਂ ਡਾ. ਗੁਰਦੀਪ ਸਿੰਘ ਦੀ ਤਲਾਸ਼ੀ ਲੈਣ 'ਤੇ ਉਸ ਦੀ ਜੇਬ 'ਚੋਂ 3500 ਰੁਪਏ ਦੀ ਨਕਦੀ ਵਿਭਾਗ ਵਲੋਂ ਦਿੱਤੇ ਗਏ ਨੋਟਾਂ ਨਾਲ ਮਿਲਾਣ ਕਰ ਕੇ ਬਰਾਮਦ ਕੀਤੀ।
ਇਸ ਮੌਕੇ ਸਿਵਲ ਸਰਜਨ ਡਾ. ਰੇਣੂ ਸੂਦ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਚ 5 ਲੋਕਾਂ ਦਾ ਗਿਰੋਹ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਫੜਿਆ ਗਿਆ ਹੈ, ਜਿਸ ਵਿਚ ਬੀ. ਬੀ. ਐੱਮ. ਬੀ. ਹਸਪਤਾਲ ਦੇ ਡਾ. ਗੁਰਦੀਪ ਸਿੰਘ, ਪਿੰਡ ਰਜਵਾਲ ਦੀ ਸਾਬਕਾ ਸਰਪੰਚ ਬੰਦਨਾ ਦੇਵੀ, ਪ੍ਰਾਇਮਰੀ ਹੈਲਥ ਸੈਂਟਰ ਭੋਲ ਕਲੋਤਾ ਵਿਚ ਤਾਇਨਾਤ ਆਸ਼ਾ ਦੇਵੀ, ਜਾਸਿਨ ਮਸੀਹ ਅਤੇ ਡੇਨੀਅਲ ਮਸੀਹ ਗੁਰਦਾਸਪੁਰ ਆਦਿ ਹਨ। ਸਿਵਲ ਸਰਜਨ ਰੇਣੂ ਸੂਦ ਨੇ ਦੱਸਿਆ ਕਿ ਬੰਦਨਾ ਦੇਵੀ ਅਤੇ ਆਸ਼ਾ ਦੇਵੀ ਪੈਸਿਆਂ ਦਾ ਲੈਣ-ਦੇਣ ਕਰਦੀਆਂ ਹਨ ਅਤੇ ਗਾਹਕ ਲਿਆਉਣ ਦਾ ਕੰਮ ਜਾਸਿਨ ਮਸੀਹ ਅਤੇ ਡੇਨੀਅਲ ਮਸੀਹ ਕਰਦੇ ਸੀ।
ਸਿਵਲ ਸਰਜਨ ਰੇਣੂ ਸੂਦ ਨੇ ਦੱਸਿਆ ਕਿ ਬੰਦਨਾ ਦੇਵੀ ਅਤੇ ਆਸ਼ਾ ਦੇਵੀ ਪੈਸਿਆਂ ਦਾ ਲੈਣ-ਦੇਣ ਕਰਦੀਆਂ ਹਨ ਅਤੇ ਗਾਹਕ ਲਿਆਉਣ ਦਾ ਕੰਮ ਜਾਸਿਨ ਮਸੀਹ ਅਤੇ ਡੇਨੀਅਲ ਮਸੀਹ ਕਰਦੇ ਸੀ।ਜਾਂਚ ਟੀਮ ਨੇ ਹਸਪਤਾਲ ਦੀ ਅਲਟ੍ਰਾ ਸਾਊਂਡ ਮਸ਼ੀਨ ਨੂੰ ਸੀਲ ਕਰ ਦਿੱਤਾ ਹੈ ਅਤੇ ਦੋਸ਼ੀ ਡਾਕਟਰ ਸਮੇਤ ਹੋਰ 4 ਲੋਕਾਂ ਦੇ ਖਿਲਾਫ ਪੀ. ਐੱਨ. ਡੀ. ਟੀ. ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਤਲਵਾੜਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਬੀ. ਬੀ. ਐੱਮ. ਬੀ. ਹਸਪਤਾਲ ਦੀ ਇੰਚਾਰਜ ਡਾ. ਰਸ਼ਮੀ ਚੱਢਾ ਤੋਂ ਹਸਪਤਾਲ ਵਿਚ ਹੋ ਰਹੇ ਨਾਜਾਇਜ਼ ਲਿੰਗ ਨਿਰਧਾਰਨ ਟੈਸਟ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਜਾਂਚ ਟੀਮ ਵਿਚ ਐੱਸ. ਐੱਮ. ਓ. ਹਾਜੀਪੁਰ ਮਨੋਜ ਮਹਿਤਾ, ਜ਼ਿਲਾ ਫੈਮਿਲੀ ਪਲਾਨਿੰਗ ਅਫਸਰ ਡਾ. ਸੁਖਵਿੰਦਰ ਸਿੰਘ ਨਵਾਂਸ਼ਹਿਰ, ਰਾਜਿੰਦਰ ਸਿੰਘ, ਡਾ. ਅਭੈ ਮੋਹਨ ਅਤੇ ਤਲਵਾੜਾ ਪੁਲਸ ਦਾ ਸਟਾਫ ਹਾਜ਼ਰ ਸੀ।
ਚੰਨੀ ਨੇ ਸੁਖਬੀਰ ਦੇ ਗਾਤਰੇ 'ਤੇ ਕੀਤਾ ਵਿਅੰਗ (ਵੀਡੀਓ)
NEXT STORY