ਟਾਂਡਾ ਉੜਮੁੜ (ਪਰਮਜੀਤ ਮੋਮੀ): ਬੀਤੀ ਰਾਤ ਕਰੀਬ 10.30 ਵਜੇ ਉੜਮੁੜ ਟਾਂਡਾ ਵਿਚ ਉਸ ਸਮੇਂ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਕਿਸੇ ਨੇ ਅਸਮਾਨ ਵਿਚ ਲਾਈਟ ਵਾਲਾ ਖਿਡੌਣਾ ਉਡਦਾ ਦੇਖਿਆ ਤਾਂ ਤੁਰੰਤ ਹੀ ਸੋਸ਼ਲ ਮੀਡੀਆ ਅਤੇ ਇਲਾਕੇ ਵਿਚ ਗੱਲ ਫੈਲਾ ਦਿੱਤੀ ਕਿ ਇਹ ਪਾਕਿਸਤਾਨ ਵੱਲੋਂ ਛੱਡਿਆ ਗਿਆ ਡਰੋਨ ਹੈ।
ਇਹ ਖ਼ਬਰ ਵੀ ਪੜ੍ਹੋ - Punjab: 'ਜੰਗ' ਦੇ ਹਾਲਾਤ 'ਚ ਸਕੂਲ ਦੇ ਮੁਲਾਜ਼ਮ ਨੂੰ ਇਕ ਗਲਤੀ ਪੈ ਗਈ ਭਾਰੀ! ਫ਼ੌਜ ਤਕ ਪਹੁੰਚਿਆ ਮਾਮਲਾ
ਇਹ ਗੱਲ ਫੈਲਦਿਆਂ ਹੀ ਲੋਕਾਂ ਵਿਚ ਹਫੜਾ-ਤਫਰੀ ਦਾ ਮਾਹੌਲ ਪੈਦਾ ਹੋ ਗਿਆ। ਲੋਕਾਂ ਨੇ ਤੁਰੰਤ ਹੀ ਟਾਂਡਾ ਪੁਲਸ ਨੂੰ ਸੂਚਿਤ ਕੀਤਾ ਜਿਸ ਦੌਰਾਨ ਮੌਕੇ ਤੇ ਪਹੁੰਚ ਕੇ ਡੀ.ਐੱਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਤੇ ਐੱਸ.ਐੱਚ.ਓ ਟਾਂਡਾ ਗੁਰਜਿੰਦਰਜੀਤ ਸਿੰਘ ਨਾਗਰਾ ਨੇ ਲਾਈਟ ਵਾਲੇ ਖਿਡੌਣੇ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਦਹਿਸ਼ਤ ਭਰੇ ਮਾਹੌਲ ਨੂੰ ਖ਼ਤਮ ਕੀਤਾ।
ਇਸ ਮੌਕੇ ਡੀ.ਐੱਸ.ਪੀ ਟਾਂਡਾ ਨੇ ਸ਼ਹਿਰ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਅਜਿਹੀ ਕੋਈ ਚੀਜ਼ ਅਸਮਾਨ ਵਿਚ ਉਡਦੀ ਦਿਖਦੀ ਹੈ ਤਾਂ ਤੁਰੰਤ ਹੀ ਦਹਿਸ਼ਤ ਜਾਂ ਘਬਰਾਹਟ ਵਿਚ ਨਾ ਆਓ ਅਤੇ ਨਾ ਹੀ ਸੋਸ਼ਲ ਮੀਡੀਆ 'ਤੇ ਕੋਈ ਅਫਵਾਹ ਫੈਲਾਓ, ਸਗੋਂ ਸੁਚੇਤ ਤੇ ਅਲਰਟ ਹੁੰਦੇ ਹੋਏ ਇਸ ਦੀ ਸੂਚਨਾ ਤੁਰੰਤ ਹੀ ਪੁਲਸ ਸਟੇਸ਼ਨ ਨੂੰ ਦਿਓ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਜ ਦੀ ਛੁੱਟੀ ਬਾਰੇ ਪੂਰੀ ਅਪਡੇਟ, ਜਾਣੋ ਕਿੱਥੇ-ਕਿੱਥੇ ਸਕੂਲ ਖੁੱਲ੍ਹੇ ਤੇ ਕਿੱਥੇ ਰਹਿਣਗੇ ਬੰਦ
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਅਨੁਸਾਰ ਟਾਂਡਾ ਪੁਲਸ ਸ਼ਹਿਰ ਤੇ ਇਲਾਕਾ ਵਾਸੀਆਂ ਦੀ ਜਾਨ ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ 24 ਘੰਟੇ ਆਨ-ਡਿਊਟੀ ਹੈ। ਇਸ ਲਈ ਸਾਡਾ ਸ਼ਹਿਰ ਵਾਸੀਆਂ ਦਾ ਵੀ ਫਰਜ਼ ਬਣਦਾ ਹੈ ਕਿ ਪੁਲਸ ਇਸ ਦੇ ਨਾਲ ਜਿਹੇ ਸਮੇਂ ਵਿਚ ਸਹਿਯੋਗ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਡੀ.ਸੀ.-ਕਮ-ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਆਸ਼ਿਕਾ ਜੈਨ ਅਤੇ ਉਪ ਮੰਡਲ ਮੈਜਿਸਟਰੇਟ ਟਾਂਡਾ ਪਰਮਪ੍ਰੀਤ ਸਿੰਘ ਅਨੁਸਾਰ ਸਥਿਤੀ ਇਸ ਸਮੇਂ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ। ਕਿਸੇ ਵੀ ਦਹਿਸ਼ਤ ਜਾਂ ਅਫਵਾਹ ਵਿਚ ਆਉਣ ਦੀ ਲੋੜ ਨਹੀਂ। ਇਸ ਇਲਾਵਾ ਸਮੇਂ ਸਮੇਂ ਤੇ ਪ੍ਰਸ਼ਾਸਨ ਵੱਲੋਂ ਚੌਕਸੀ ਵਰਤਦੇ ਹੋਏ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ, ਲੋਕਾਂ ਨੂੰ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Punjab: 'ਜੰਗ' ਦੇ ਹਾਲਾਤ 'ਚ ਸਕੂਲ ਦੇ ਮੁਲਾਜ਼ਮ ਨੂੰ ਇਕ ਗਲਤੀ ਪੈ ਗਈ ਭਾਰੀ! ਫ਼ੌਜ ਤਕ ਪਹੁੰਚਿਆ ਮਾਮਲਾ
NEXT STORY