ਖੰਨਾ (ਕਮਲ, ਸ਼ਾਹੀ)- ਖੰਨਾ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਾਕਿਸਤਾਨ ਵਿਚ ਚੱਲ ਰਹੀਆਂ ਨਕਲੀ ਵੀਡੀਓਜ਼ ਨੂੰ ਸਾਂਝਾ ਕਰ ਕੇ ਲੋਕਾਂ ਨੂੰ ਭਾਰਤੀ ਫੌਜ ਵਿਰੁੱਧ ਭੜਕਾ ਰਿਹਾ ਸੀ। ਜਾਣਕਾਰੀ ਅਨੁਸਾਰ ਸਥਾਨਕ ਇਕ ਪ੍ਰਾਈਵੇਟ ਸਕੂਲ ਦਾ ਕਲਰਕ ਸਤਵੰਤ ਸਿੰਘ, ਜੋ ਕਿ ਹਰੀਓਂ ਕਲਾਂ ਦਾ ਵਸਨੀਕ ਹੈ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿਚ ਇਕ ਪਾਕਿਸਤਾਨੀ ਚੈਨਲ ’ਤੇ ਬੈਠਾ ਇਕ ਵਿਅਕਤੀ ਇਕ ਪੰਜਾਬੀ ਨਾਲ ਗੱਲ ਕਰ ਰਿਹਾ ਹੈ। ਪੰਜਾਬੀ ਪਾਕਿਸਤਾਨੀ ਨੂੰ ਦੱਸ ਰਿਹਾ ਹੈ ਕਿ ਭਾਰਤੀ ਫੌਜ ਦੇ ਟੈਂਕ ਉਸ ਦੇ ਪਿੰਡ ਵਿਚ ਆ ਗਏ ਹਨ ਅਤੇ ਉਹ ਭਾਰਤੀਆਂ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਜ ਦੀ ਛੁੱਟੀ ਬਾਰੇ ਪੂਰੀ ਅਪਡੇਟ, ਜਾਣੋ ਕਿੱਥੇ-ਕਿੱਥੇ ਸਕੂਲ ਖੁੱਲ੍ਹੇ ਤੇ ਕਿੱਥੇ ਰਹਿਣਗੇ ਬੰਦ
ਇਹ ਝੂਠੀ ਕਹਾਣੀ ਸੁਣਨ ਤੋਂ ਬਾਅਦ ਪਾਕਿਸਤਾਨ ਵਿਚ ਬੈਠਾ ਵਿਅਕਤੀ ਉਸ ਨੂੰ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਇਹ ਵੀਡੀਓ ਸਾਂਝੀ ਕਰਨ ਲਈ ਕਹਿ ਰਿਹਾ ਹੈ ਅਤੇ ਜਦੋਂ ਉਸ ਵਿਅਕਤੀ ਨੇ ਇਸ ਵੀਡੀਓ ਨੂੰ ਖੰਨਾ ਵਿਚ ਸਾਂਝਾ ਕੀਤਾ ਤਾਂ ਖੰਨਾ ਦੇ ਲੋਕ ਇਸ ਨੂੰ ਦੇਖ ਕੇ ਗੁੱਸੇ ਵਿਚ ਆ ਗਏ। ਜਿਵੇਂ ਹੀ ਖੰਨਾ ਦੇ ਲੋਕਾਂ ਨੇ ਇਹ ਫਰਜ਼ੀ ਵੀਡੀਓ ਦੇਖੀ ਤਾਂ ਉਨ੍ਹਾਂ ਦਾ ਗੁੱਸਾ ਆਸਮਾਨ ’ਤੇ ਪਹੁੰਚ ਗਿਆ। ਵੀਡੀਓ ਕਲਿੱਪ ਜਦੋਂ ਐੱਸ. ਐੱਸ. ਪੀ. ਖੰਨਾ, ਡੀ. ਸੀ. ਲੁਧਿਆਣਾ, ਐੱਸ. ਡੀ. ਐੱਮ. ਖੰਨਾ ਅਤੇ ਡੀ. ਐੱਸ. ਪੀ. ਖੰਨਾ ਨੂੰ ਭੇਜਿਆ ਗਿਆ ਤਾਂ ਪੁਲਸ ਤੁਰੰਤ ਹਰਕਤ ਵਿਚ ਆ ਗਈ ਅਤੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 13 ਜ਼ਿਲ੍ਹਿਆਂ ਲਈ ਅੱਜ ਯੈਲੋ ਅਲਰਟ! 15 ਤਾਰੀਖ਼ ਤਕ ਬਾਰਿਸ਼ ਦੀ ਭਵਿੱਖਬਾਣੀ
ਇਹ ਵੀਡੀਓ ਲੁਧਿਆਣਾ ਦੇ ਢੋਲੇਵਾਲ ਮਿਲਟਰੀ ਕੰਪਲੈਕਸ ਦੇ ਸਹਾਇਕ ਕਮਾਂਡਰ ਤਕ ਵੀ ਪਹੁੰਚ ਗਈ ਹੈ। ਜਦੋਂ ਫੌਜੀ ਕੰਪਲੈਕਸ ਵਿਚ ਤਾਇਨਾਤ ਇਕ ਸੀਨੀਅਰ ਫੌਜੀ ਅਧਿਕਾਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਕਾਰਵਾਈ ਹੈ। ਉਹ ਡੀ. ਸੀ. ਲੁਧਿਆਣਾ ਨਾਲ ਸੰਪਰਕ ਕਰਕੇ ਦੋਸ਼ੀ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਨਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖਾਣਾ ਖ਼ਰਾਬ ਨਿਕਲਣ ’ਤੇ ਹੋਇਆ ਝਗੜਾ, ਹਮਲਾ ਕਰ ਕੇ ਵੱਢ'ਤਾ ਅੰਗੂਠਾ
NEXT STORY