ਪਟਿਆਲਾ (ਬਲਜਿੰਦਰ) : ਸਰਕਾਰੀ ਰਾਜਿੰਦਰਾ ਹਸਪਤਾਲ ’ਚ ਬੀਤੀ ਸ਼ਾਮ ਨੂੰ ਇਕ ਕੁੱਤੇ ਵੱਲੋਂ ਨਵ-ਜਨਮੇ ਬੱਚੇ ਦਾ ਸਿਰ ਲੈ ਕੇ ਘੁੰਮਣ ਦੇ ਮਾਮਲੇ ਨੂੰ ਪਟਿਆਲਾ ਪੁਲਸ ਨੇ ਟਰੇਸ ਕਰ ਲਿਆ ਹੈ। ਇਸ ਮਾਮਲੇ ’ਚ ਬੱਚੇ ਦੇ ਪਿਤਾ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕਿਸੇ ਨਵਜਨਮੇ ਬੱਚੇ ਦਾ ਸਿਰ ਵਾਰਡ ਨੰਬਰ 3-4 ਦੇ ਬਾਹਰ ਬਣੀ ਗੈਲਰੀ ਰਾਜਿੰਦਰਾ ਹਸਪਤਾਲ ’ਚ ਪਿਆ ਮਿਲਿਆ ਹੈ। ਇਸ ’ਤੇ ਤਰੁੰਤ ਕਰਵਾਈ ਕਰਦਿਆਂ ਏ. ਐੱਸ. ਆਈ. ਭਾਰਤ ਭੂਸ਼ਨ ਚੌਕੀ ਮਾਡਲ ਟਾਊਨ ਪਟਿਆਲਾ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ 94 ਬੀ. ਐੱਨ. ਐੱਸ. ਤਹਿਤ ਥਾਣਾ ਸਿਵਲ ਲਾਈਨ ਪਟਿਆਲਾ ਕੇਸ ਦਰਜ ਕਰ ਲਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਡੀ. ਏ. ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
ਮਾਮਲਾ ਕਾਫੀ ਗੰਭੀਰ ਅਤੇ ਸੰਵੇਦਨਸ਼ੀਲ ਹੋਣ ਕਰ ਕੇ ਐੱਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਅਤੇ ਡੀ. ਐੱਸ. ਪੀ. ਸਿਟੀ-1 ਸਤਨਾਮ ਸਿੰਘ ਦੀ ਰਹਿਨੁਮਾਈ ਹੇਠ ਇੰਸ ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ. ਆਈ. ਏ. ਪਟਿਆਲਾ, ਐੱਸ. ਆਈ. ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨ ਪਟਿਆਲਾ ਅਤੇ ਏ. ਐੱਸ. ਆਈ. ਰਣਜੀਤ ਸਿੰਘ ਇੰਚਾਰਜ ਮਾਡਲ ਟਾਊਨ ਪਟਿਆਲਾ ਨੇ ਵੱਖ-ਵੱਖ ਟੀਮਾਂ ਬਣਾ ਕੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਨਾਲ ਜੱਚਾ-ਬੱਚਾ ਵਾਰਡ ਰਾਜਿੰਦਰਾ ਹਸਪਤਾਲ ਤੋਂ ਰਿਕਾਰਡ ਹਾਸਲ ਕਰਕੇ ਹਰ ਪਹਿਲੂ ਤੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰਧਾਰੀ ਲਾਲ ਉਕਤ ਨੂੰ ਕਾਬੂ ਕਰ ਕੇ ਵਾਰਦਾਤ ਦਾ ਪਰਦਾਫਾਸ਼ ਕੀਤਾ।
ਇਹ ਵੀ ਪੜ੍ਹੋ : ਛੁੱਟੀਆਂ ਵਿਚਾਲੇ ਪੰਜਾਬ ਦੇ ਸਕੂਲਾਂ ਲਈ ਜਾਰੀ ਹੋਏ ਸਖ਼ਤ ਹੁਕਮ, ਸੀ. ਸੀ. ਟੀ. ਵੀ. ਫੁਟੇਜ ਵੀ ਮੰਗਵਾਈ ਗਈ
ਤਫਤੀਸ਼ ਦੌਰਾਨ ਪਤਾ ਲੱਗਾ ਕਿ ਇਕ ਗਰਭਵਤੀ ਔਰਤ ਜਿਸ ਦਾ ਨਾਂ ਤਾਰਾਵਤੀ ਪਤਨੀ ਗਿਰਧਾਰੀ 24 ਅਗਸਤ 2025 ਨੂੰ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਹੋਈ ਸੀ। ਉਸ ਦੀ ਡਲਿਵਰੀ ਸਮੇਂ ਬੱਚਾ ਲੜਕਾ ਮ੍ਰਿਤਕ ਹਾਲਾਤ ’ਚ ਪੈਦਾ ਹੋਇਆ ਸੀ, ਜੋ ਡਾਕਟਰ ਨੇ ਉਸ ਦੇ ਪਤੀ ਗਿਰਧਾਰੀ ਲਾਲ ਨੂੰ ਮ੍ਰਿਤਕ ਬੱਚੇ ਦੀ ਅੰਤਿਮ ਕਿਰਿਆ ਕਰਨ ਲਈ ਸੁਪਰਦ ਕਰ ਦਿੱਤਾ ਸੀ। ਗਿਰਧਾਰੀ ਨੇ ਆਪਣੀ ਪਤਨੀ ਤਾਰਾਵੰਤੀ ਪਾਸ ਇਕੱਲਾ ਹੋਣ ਕਰ ਕੇ ਨਵ-ਜਨਮੇ ਮ੍ਰਿਤਕ ਬੱਚੇ ਨੂੰ ਮਿੱਟੀ ’ਚ ਦਫਨਾਉਣ ਦੀ ਜਗ੍ਹਾ ਕੱਪੜੇ ’ਚ ਲਪੇਟ ਕੇ ਕਾਲੇ ਰੰਗ ਦੇ ਲਿਫਾਫੇ ’ਚ ਪਾ ਕੇ ਜੱਚਾ-ਬੱਚਾ ਲੇਬਰ ਵਾਰਡ ਦੇ ਗੇਟ ’ਤੇ ਪਏ ਕੂੜਾਦਾਨ ’ਚ ਰੱਖ ਦਿੱਤਾ। ਨਵਜਨਮੇ ਮ੍ਰਿਤਕ ਬੱਚੇ ਦਾ ਸਿਰ ਵਾਰਡ ਨੰਬਰ 3-4 ਦੀ ਗੈਲਰੀ ’ਚ ਰਾਜਿੰਦਰਾ ਹਸਪਤਾਲ ਪਟਿਆਲਾ ਵਿਚੋਂ ਮਿਲਿਆ ਹੈ।
ਤਫਤੀਸ਼ ਤੋਂ ਬਾਅਦ ਗਿਰਧਾਰੀ ਲਾਲ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਗਿਰਧਾਰੀ ਲਾਲ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਤਫਤੀਸ਼ ਅਮਲ ’ਚ ਲਿਆਂਦੀ ਜਾਵੇਗੀ। ਇਸ ਮੌਕੇ ਐੱਸ. ਪੀ. ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ, ਐੱਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. ਇਨਵੈਸਟੀਗੇਸ਼ਨ ਰਾਜੇਸ਼ ਕੁਮਾਰ ਮਲਹੋਤਰਾ, ਡੀ. ਐੱਸ. ਪੀ. ਸਿਟੀ ਵਨ ਸਤਨਾਮ ਸਿੰਘ, ਸੀ. ਆਈ. ਏ. ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ ਵਿਚ ਛੁੱਟੀਆਂ ਵਿਚਾਲੇ ਸਿੱਖਿਆ ਵਿਭਾਗ ਵਿਚ ਵੱਡੇ ਪੱਧਰ 'ਤੇ ਤਬਾਦਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
16 ਸਾਲਾ ਧੀ ਦੀ ਗੋਦ 'ਚ ਬੱਚਾ ਦੇਖ ਬੇਹੋਸ਼ ਹੋਈ ਮਾਂ, ਹੋਸ਼ ਉਡਾ ਦੇਣ ਵਾਲਾ ਹੈ ਪੂਰਾ ਮਾਮਲਾ
NEXT STORY