ਖੰਨਾ (ਜ.ਬ.)- ਖੰਨਾ ਨੇੜਲੇ ਪਿੰਡ ਫਰੌਰ ਵਿਖੇ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ਦੇ 10ਵੀਂ ਜਮਾਤ ਦੇ ਵਿਦਿਆਰਥੀ ਦੀ ਲਾਸ਼ ਰੇਲਵੇ ਟਰੈਕ ਨੇੜਿਓਂ ਮਿਲੀ। ਵਿਦਿਆਰਥੀ ਦੀ ਮੌਤ ਕਿਵੇਂ ਹੋਈ ਅਤੇ ਇਹ ਵਿਦਿਆਰਥੀ ਹੋਸਟਲ ਤੋਂ ਗਾਇਬ ਹੋਣ ਉਪਰੰਤ ਇੱਥੇ ਕਿਵੇਂ ਪਹੁੰਚਿਆ ? ਇਹ ਅਜੇ ਵੀ ਰਹੱਸ ਬਣਿਆ ਹੋਇਆ ਹੈ। ਮ੍ਰਿਤਕ ਦੀ ਪਛਾਣ ਅਸ਼ੀਸ਼ ਕੁਮਾਰ ਯਾਦਵ ਵਾਸੀ ਜ਼ਿਲ੍ਹਾ ਗੋਰਖਪੁਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ।
ਅਸ਼ੀਸ਼ ਦੇ ਪਿਤਾ ਅਨਿਲ ਕੁਮਾਰ ਯਾਦਵ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਮੰਡੀ ਗੋਬਿੰਦਗੜ੍ਹ ਵਿਚ ਰਹਿੰਦਾ ਹੈ। ਉਸ ਦੀ ਧੀ ਵੀ ਉਸੇ ਨਵੋਦਿਆ ਵਿਦਿਆਲਿਆ ਵਿਚ 9ਵੀਂ ਜਮਾਤ ਵਿਚ ਪੜ੍ਹਦੀ ਹੈ। ਬੀਤੀ ਅੱਧੀ ਰਾਤ ਨੂੰ ਪ੍ਰਿੰਸੀਪਲ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੇ ਲੜਕੇ ਦੀ ਲਾਸ਼ ਰੇਲਵੇ ਟਰੈਕ ਦੇ ਕੋਲ ਪਈ ਹੈ। ਉਸ ਨੂੰ ਮੌਕੇ ’ਤੇ ਵੀ ਨਹੀਂ ਲੈ ਕੇ ਗਏ ਤੇ ਸਿੱਧਾ ਹਸਪਤਾਲ ਲੈ ਆਏ।
ਇਹ ਵੀ ਪੜ੍ਹੋ- ਬਿਨਾਂ ਦੱਸੇ ਘਰੋਂ ਚਲੇ ਗਏ ਮਾਂ-ਪੁੱਤ, ਹਾਲੇ ਤੱਕ ਨਹੀਂ ਮੁੜੇ, ਅਗਵਾ ਹੋਣ ਦਾ ਜਤਾਇਆ ਜਾ ਰਿਹੈ ਸ਼ੱਕ
ਉਸ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਬੱਚਾ ਹੋਸਟਲ ਤੋਂ ਬਾਹਰ ਕਿਵੇਂ ਆਇਆ ? ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਰੇਲਵੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਮੁਸ਼ਕਲਾਂ 'ਚ ਘਿਰਿਆ ਮਸ਼ਹੂਰ ਪੰਜਾਬੀ ਗਾਇਕ, 'ਪਤਨੀ' ਨੇ ਹੀ ਕਰਵਾ'ਤੀ FIR
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੁਸ਼ਕਲਾਂ 'ਚ ਘਿਰਿਆ ਮਸ਼ਹੂਰ ਪੰਜਾਬੀ ਗਾਇਕ, 'ਪਤਨੀ' ਨੇ ਹੀ ਕਰਵਾ'ਤੀ FIR
NEXT STORY