ਜਲੰਧਰ (ਵਰੁਣ)– ਮਸ਼ਹੂਰ ਪੰਜਾਬੀ ਗਾਇਕ ਰਾਏ ਜੁਝਾਰ ਖ਼ਿਲਾਫ਼ ਐੱਨ.ਆਰ.ਆਈ. ਵਿੰਗ ਵਿਚ ਜਿਨਸੀ ਸ਼ੋਸ਼ਣ ਅਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਰਾਏ ਜੁਝਾਰ ਦੀ ਕਥਿਤ ਪਤਨੀ ਵੱਲੋਂ ਦਰਜ ਕਰਵਾਇਆ ਗਿਆ ਹੈ, ਜਿਸ ਦਾ ਕਹਿਣਾ ਹੈ ਕਿ ਰਾਏ ਜੁਝਾਰ ਨੇ ਉਸ ਨਾਲ ਵਿਆਹ ਕਰ ਕੇ ਬਿਜ਼ਨੈੱਸ ਅਤੇ ਪ੍ਰਾਪਰਟੀ ਲਈ ਲੱਖਾਂ ਰੁਪਏ ਠੱਗ ਲਏ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਔਰਤ ਨੇ ਦੱਸਿਆ ਕਿ ਉਹ ਕੈਨੇਡਾ ਦੇ ਸਰੀ ਵਿਚ ਰਹਿੰਦੀ ਹੈ। 2006 ਵਿਚ ਉਸ ਦੀ ਮੁਲਾਕਾਤ ਰਾਏ ਜੁਝਾਰ ਨਾਲ ਹੋਈ ਸੀ। ਰਾਏ ਜੁਝਾਰ ਨੇ ਉਦੋਂ ਉਸ ਨੂੰ ਦੱਸਿਆ ਸੀ ਕਿ ਉਹ ਗਾਇਕ ਹੈ। ਰਾਏ ਜੁਝਾਰ ਨੇ ਹੌਲੀ-ਹੌਲੀ ਉਸ ਨੂੰ ਆਪਣੀਆਂ ਗੱਲਾਂ ਵਿਚ ਲਗਾ ਕੇ ਪਿਆਰ ਵਿਚ ਫਸਾ ਲਿਆ। ਉਸ ਤੋਂ ਬਾਅਦ ਉਹ ਭਾਰਤ ਮੁੜ ਆਇਆ ਤੇ 10 ਦਿਨਾਂ ਬਾਅਦ ਉਹ ਵੀ ਉਸ ਦੇ ਪਿੱਛੇ ਆ ਗਈ। ਉਸ ਨੇ ਜਦੋਂ ਰਾਏ ਜੁਝਾਰ ਨੂੰ ਵਿਆਹ ਕਰਨ ਨੂੰ ਕਿਹਾ ਤਾਂ ਗਾਇਕ ਨੇ ਮਨ੍ਹਾ ਕਰ ਦਿੱਤਾ ਅਤੇ ਧਮਕੀਆਂ ਦੇਣ ਲੱਗਾ।
ਇਹ ਵੀ ਪੜ੍ਹੋ- 'ਲਾਲ ਕਿਲਾ ਸਾਡਾ ਐ, ਸਾਨੂੰ ਕਬਜ਼ਾ ਦਿਵਾਓ ਜਾਂ ਮੁਆਵਜ਼ਾ...'
2007 ਵਿਚ ਰਾਏ ਜੁਝਾਰ ਨੇ ਉਸ ਨੂੰ ਪਰਿਵਾਰ ਦੇ ਉਲਟ ਜਾ ਕੇ ਵਿਆਹ ਕਰਨ ਦੀ ਗੱਲ ਕਹੀ। ਉਹ ਕੈਨੇਡਾ ਤੋਂ ਭਾਰਤ ਦੁਬਾਰਾ ਆਈ, ਜਿਸ ਤੋਂ ਬਾਅਦ ਰਾਏ ਜੁਝਾਰ ਨੇ ਕਿਹਾ ਕਿ ਉਹ ਗਾਇਕ ਹੈ, ਜਿਸ ਕਾਰਨ ਉਨ੍ਹਾਂ ਜ਼ਿਆਦਾ ਸ਼ਾਨ ਨਾਲ ਵਿਆਹ ਨਹੀਂ ਕਰਨਾ। ਅਜਿਹੇ ਵਿਚ ਦੋਵਾਂ ਨੇ ਸਾਦਾ ਵਿਆਹ ਕਰ ਲਿਆ। ਪੀੜਤਾ ਦਾ ਕਹਿਣਾ ਹੈ ਕਿ ਉਸ ਕੋਲ ਵਿਆਹ ਦੀਆਂ ਤਸਵੀਰਾਂ ਵੀ ਹਨ। ਵਿਆਹ ਤੋਂ ਬਾਅਦ ਦੋਵੇਂ ਵਾਪਸ ਕੈਨੇਡਾ ਮੁੜ ਗਏ।
ਪੀੜਤਾ ਨੇ ਕਿਹਾ ਕਿ ਉਸ ਤੋਂ ਬਾਅਦ ਰਾਏ ਜੁਝਾਰ ਨੇ ਉਸ ਕੋਲੋਂ ਬਿਜ਼ਨੈੱਸ ਕਰਨ ਲਈ 30 ਲੱਖ ਰੁਪਏ ਲਏ ਅਤੇ ਬਾਅਦ ਵਿਚ ਘਰ ਬਣਾਉਣ ਵਾਸਤੇ 14 ਲੱਖ ਰੁਪਏ ਹੋਰ ਲਏ। ਇਨ੍ਹਾਂ ਪੈਸਿਆਂ ਤੋਂ ਇਲਾਵਾ ਵੀ ਉਹ ਉਸ ਕੋਲੋਂ ਪੈਸੇ ਲੈਂਦਾ ਰਹਿੰਦਾ ਸੀ। ਔਰਤ ਦਾ ਕਹਿਣਾ ਹੈ ਕਿ ਉਹ ਦੋਵੇਂ ਕਪੂਰਥਲਾ ਰਹਿਣ ਲੱਗੇ। ਉਥੇ ਵੀ ਉਸ ਨੇ ਪ੍ਰਾਪਰਟੀ ਦੇ ਨਾਂ ’ਤੇ ਧੋਖਾਧੜੀ ਕੀਤੀ, ਜਿਸ ਮਗਰੋਂ ਉਹ ਦੁਬਾਰਾ ਕੈਨੇਡਾ ਚਲੀ ਗਈ। ਉਸ ਤੋਂ ਬਾਅਦ ਤੋਂ ਰਾਏ ਜੁਝਾਰ ਉਸ ਨੂੰ ਬਲੈਕਮੇਲ ਕਰ ਰਿਹਾ ਹੈ।
ਪੀੜਤਾ ਅਨੁਸਾਰ ਆਪਣੇ ਬੇਟੇ ਦਾ ਹੱਕ ਲੈਣ ਵਾਸਤੇ ਉਹ ਸਤੰਬਰ 2024 ਨੂੰ ਵਾਪਸ ਪੰਜਾਬ ਆਈ ਤਾਂ ਰਾਏ ਜੁਝਾਰ ਨੇ ਉਸ ਨੂੰ ਮਰਵਾਉਣ ਦੀ ਧਮਕੀ ਦਿੱਤੀ। ਇਨ੍ਹਾਂ ਗੱਲਾਂ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਏ.ਡੀ.ਜੀ.ਪੀ. ਐੱਨ.ਆਰ.ਆਈ. ਵਿੰਗ ਨੂੰ ਸ਼ਿਕਾਇਤ ਦੇ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਰਾਏ ਜੁਝਾਰ ਖ਼ਿਲਾਫ਼ ਕੇਸ ਦਰਜ ਕਰ ਲਿਆ। ਫਿਲਹਾਲ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ- ਬਿਨਾਂ ਦੱਸੇ ਘਰੋਂ ਚਲੇ ਗਏ ਮਾਂ-ਪੁੱਤ, ਹਾਲੇ ਤੱਕ ਨਹੀਂ ਮੁੜੇ, ਅਗਵਾ ਹੋਣ ਦਾ ਜਤਾਇਆ ਜਾ ਰਿਹੈ ਸ਼ੱਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
AAP ਪ੍ਰਧਾਨ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ, ਪੰਜਾਬ ਦੀ ਚੜ੍ਹਦੀਕਲਾ ਲਈ ਮੰਗਿਆ ਆਸ਼ੀਰਵਾਦ
NEXT STORY