ਲੁਧਿਆਣਾ (ਖੁਰਾਣਾ) : ਮਹਾਨਗਰ ਦੇ ਬੱਸ ਅੱਡੇ ਨੇੜੇ ਪੈਂਦੇ ਜ਼ਿਆਦਾਤਰ ਹੋਟਲ ਸ਼ਾਮ ਢਲਦੇ ਹੀ ਅੱਯਾਸ਼ੀ ਦਾ ਅੱਡਾ ਬਣ ਜਾਂਦੇ ਹਨ, ਜਿੱਥੇ ਹੋਟਲ ਸੰਚਾਲਕਾਂ ਵੱਲੋਂ ਗਾਹਕਾਂ ਨੂੰ ਆਨ ਡਿਮਾਂਡ ਸ਼ਰਾਬ, ਕਬਾਬ ਅਤੇ ਸ਼ਬਾਬ ਪਰੋਸਣ ਦੀ ਗੰਦੀ ਖੇਡ ਖੇਡੀ ਜਾਂਦੀ ਹੈ। ਇਨ੍ਹਾਂ ਬਦਨਾਮ ਹੋਟਲਾਂ ਦੇ ਅੱਗੇ ਹਨੇਰਾ ਪੈਂਦੇ ਹੀ ਦਲਾਲ ਅਤੇ ਲੜਕੀਆਂ ਮੰਡਰਾਉਣ ਲੱਗਦੀਆਂ ਹਨ, ਜੋ ਖਰੀਦਦਾਰਾਂ ਨੂੰ ਆਪਣੀਆਂ ਦਿਲਕਸ਼ ਅਦਾਵਾਂ ਅਤੇ ਨਖਰੇ ਦਿਖਾ ਕੇ ਆਪਣੇ ਵੱਲ ਖਿੱਚਣ ਦਾ ਯਤਨ ਕਰਦੀਆਂ ਹਨ। ਹੋਰ ਤਾਂ ਹੋਰ ਹੋਟਲ ਦੀ ਰਿਸੈਪਸ਼ਨ ’ਤੇ ਬੈਠੇ ਠੇਕੇਦਾਰ ਵੀ ਜਿਸਮ ਦੇ ਖਰੀਦਦਾਰਾਂ ਨੂੰ ਮੋਬਾਈਲ ਫੋਨ ’ਤੇ ਲੜਕੀਆਂ ਦੀਆਂ ਫੋਟੋਆਂ ਦਿਖਾ ਕੇ ਆਨ ਡਿਮਾਂਡ ਸ਼ਾਰਟ ਅਤੇ ਰਾਤ ਭਰ ਦਾ ਰੇਟ ਤਹਿ ਕਰਕੇ ਗਾਹਕਾਂ ਲਈ ਸ਼ਰਾਬ, ਕਬਾਬ ਅਤੇ ਸ਼ਬਾਬ ਦਾ ਪ੍ਰਬੰਧ ਕਰਨ ’ਚ ਜੁਟ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ ਦਿਲ ਕੰਬਾਅ ਦੇਣ ਵਾਲਾ ਹਾਦਸਾ, ਦੋ ਔਰਤਾਂ ਸਮੇਤ 5 ਲੋਕਾਂ ਦੀ ਮੌਕੇ 'ਤੇ ਮੌਤ
ਅਜਿਹੇ ’ਚ ਬੱਸ ਅੱਡੇ ਨੇੜੇ ਅਤੇ ਪੁਲ ਕੋਲ ਸਥਿਤ ਇਕ ਹੋਟਲ ਅਤੇ ਇਕ ਢਾਬਾ ਕਥਿਤ ਤੌਰ ’ਤੇ ਸੈਕਸ ਰੈਕੇਟ ਦੇ ਗੰਦੇ ਧੰਦੇ ’ਚ ਸ਼ਾਮਲ ਹੋਣ ਕਾਰਨ ਆਮ ਕਰਕੇ ਮੀਡੀਆ ’ਚ ਸੁਰਖੀਆਂ ਬਟੋਰਦੇ ਰਹਿੰਦੇ ਹਨ, ਵਿਚ ਬਾਹਰੀ ਸਟੇਟਾਂ ਅਤੇ ਹੋਰਨਾਂ ਸ਼ਹਿਰਾਂ ਤੋਂ ਆਉਣ ਵਾਲਾ ਕੋਈ ਵੀ ਯਾਤਰੀ ਕਾਰੋਬਾਰੀ ਆਪਣੀ ਬਦਨਾਮੀ ਦੇ ਡਰੋਂ ਰਾਤ ਰੁਕਣ ਤੋਂ ਪਰਹੇਜ਼ ਕਰਦਾ ਹੈ। ਇਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੋਵੇਗਾ ਕਿ ਜ਼ਿਆਦਾਤਰ ਅਸਲੀ ਮਾਲਕਾਂ ਨੇ ਹੋਟਲਾਂ ਦੀਆਂ ਇਮਾਰਤਾਂ ਅੱਗੇ ਮੈਨੇਜਰ ਜਾਂ ਫਿਰ ਠੇਕੇਦਾਰ ਨੂੰ ਕਿਰਾਏ ’ਤੇ ਦੇ ਰੱਖੀਆਂ ਹਨ। ਅਜਿਹੇ ’ਚ ਜਦੋਂ ਕਦੇ ਵੀ ਪੁਲਸ ਵੱਲੋਂ ਹੋਟਲ ’ਚ ਛਾਪਾ ਮਾਰ ਕੇ ਦੇਹ ਵਪਾਰ ਦਾ ਭਾਂਡਾ ਭੰਨਿਆ ਜਾਂਦਾ ਹੈ ਤਾਂ ਇਸ ਦੌਰਾਨ ਸਬੰਧਤ ਹੋਟਲ ਮਾਲਕ ਸਾਫ ਬਚ ਨਿਕਲਦੇ ਹਨ ਅਤੇ ਪੁਲਸ ਵੱਲੋਂ ਮੌਕੇ ’ਤੇ ਕਾਬੂ ਕੀਤੇ ਹੋਟਲ ਤੇ ਮੈਨੇਜਰ ਜਾਂ ਠੇਕੇਦਾਰ ਖ਼ਿਲਾਫ ਹੀ ਐੱਫ. ਆਈ. ਆਰ. ਦਰਜ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਨਹਿਰ ਵਿਚ ਤਸਵੀਰਾਂ ਖਿੱਚ ਰਹੇ ਦੋ ਸਕੇ ਭਰਾਵਾਂ ਦੀ ਪਾਣੀ ਵਿਚ ਡੁੱਬਣ ਕਾਰਣ ਮੌਤ
ਇਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੋਵੇਗਾ ਕਿ ਉਕਤ ਸਾਰੇ ਹੋਟਲਾਂ ਦੇ ਠੀਕ ਪਿੱਛੇ ਜਵਾਹਰ ਨਗਰ ਕੈਂਪ ਦੇ ਰਿਹਾਇਸ਼ੀ ਇਲਾਕੇ ’ਚ ਧਾਰਮਿਕ ਅਸਥਾਨ ਅਤੇ ਸਰਕਾਰੀ ਸਕੂਲ ਸਮੇਤ ਕਰਿਆਨਾ ਅਤੇ ਕੱਪੜੇ ਦੀ ਹੋਲਸੇਲ ਮਾਰਕੀਟ ਵੀ ਪੈਂਦੀ ਹੈ। ਅਜਿਹੇ ’ਚ ਇਲਾਕੇ ਦੇ ਉਕਤ ਹੋਟਲਾਂ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਸਕੂਲੀ ਵਿਦਿਆਰਥੀਆਂ, ਕਾਰੋਬਾਰੀਆਂ, ਇਲਾਕਾ ਨਿਵਾਸੀਆਂ ਅਤੇ ਹੋਲਸੇਲ ਮਾਰਕੀਟ ’ਚ ਖਰੀਦਦਾਰੀ ਕਰਨ ਆਉਣ ਵਾਲੇ ਗਾਹਕਾਂ ਦੀ ਮਾਨਸਿਕਤਾ ’ਤੇ ਡੂੰਘਾ ਅਸਰ ਪੈਣਾ ਤੈਅ ਹੈ। ਕਾਬਲੇਗੌਰ ਹੈ ਕਿ ਇਲਾਕਾ ਨਿਵਾਸੀਆਂ ਵੱਲੋਂ ਹੋਟਲਾਂ ’ਚ ਚੱਲ ਰਹੇ ਸੈਕਸ ਰੈਕੇਟ ਤੋਂ ਪ੍ਰੇਸ਼ਾਨ ਹੋ ਕੇ ਬੀਤੇ ਸਮੇਂ ਪੁਲਸ ਪ੍ਰਸ਼ਾਸਨ ਖ਼ਿਲਾਫ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਇਸ ਤੋਂ ਬਾਅਦ ਹਰਕਤ ਵਿਚ ਆਏ ਪੁਲਸ ਅਧਿਕਾਰੀਆਂ ਵੱਲੋਂ ਛਾਪੇ ਮਾਰ ਕੇ ਇਸ ਧੰਦੇ ’ਚ ਸ਼ਾਮਲ ਕਈ ਕੁੜੀਆਂ ਅਤੇ ਹੋਟਲ ਸੰਚਾਲਕਾਂ ਖ਼ਿਲਾਫ ਕੇਸ ਦਰਜ ਕੀਤੇ ਗਏ ਸਨ।
ਇਹ ਵੀ ਪੜ੍ਹੋ : ਘਰ 'ਚ ਸੁੱਤੇ ਪਰਿਵਾਰ ਨਾਲ ਕੁੜੀ ਕਰ ਗਈ ਵੱਡਾ ਕਾਰਾ, ਸਵੇਰੇ ਜਾਗ ਖੁੱਲ੍ਹੀ ਤਾਂ ਹੈਰਾਨ ਰਹਿ ਗਿਆ ਟੱਬਰ
ਪੁਲਸ ਇਲਾਕੇ ’ਚ ਲਗਾਤਾਰ ਕਰ ਰਹੀ ਗਸ਼ਤ
ਥਾਣਾ ਡਵੀਜ਼ਨ ਨੰ. 5 ਦੇ ਐੱਸ. ਐੱਚ. ਓ. ਇੰਸ. ਜਗਜੀਤ ਸਿੰਘ ਦੇ ਨਾਲ ਜਦੋਂ ਇਸ ਮਾਮਲੇ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਪੁਲਸ ਮੁਲਾਜ਼ਮਾਂ ਦੀ ਟੀਮ ਖਾਸ ਕਰਕੇ ਰਾਤ ਸਮੇਂ ਇਲਾਕੇ ’ਚ ਲਗਾਤਾਰ ਗਸ਼ਤ ਕਰ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬੀਤੇ ਸਮੇਂ ਦੌਰਾਨ ਉਨ੍ਹਾਂ ਨੇ ਖੁਦ ਬੱਸ ਅੱਡੇ ਨੇੜੇ ਪੈਂਦੇ ਕਈ ਹੋਟਲਾਂ ’ਚ ਛਾਪੇ ਮਾਰ ਕੇ ਹੋਟਲ ਸੰਚਾਲਕਾਂ, ਮੈਨੇਜਰ ਅਤੇ ਕੁੜੀਆਂ ਖ਼ਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਕੇਸ ਦਰਜ ਕੀਤੇ ਗਏ ਹਨ। ਇੰਸ. ਜਗਜੀਤ ਨੇ ਕਿਹਾ ਕਿ ਹੁਣ ਅਜਿਹੇ ਸਾਰੇ ਗੈਰ-ਸਮਾਜਿਕ ਤੱਤ ਇਲਾਕਾ ਛੱਡ ਕੇ ਭੱਜ ਗਏ ਹਨ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਸਪੈਸ਼ਲ ਚੈਕਿੰਗ ਮੁਹਿੰਮ ਚਲਾ ਕੇ ਇਲਾਕੇ ਦੇ ਸਾਰੇ ਹੋਟਲਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਕੇਕ ਖਾਣ ਤੋਂ ਬਾਅਦ 10 ਸਾਲਾ ਕੁੜੀ ਦੀ ਮੌਤ ਹੋਣ ਦੇ ਮਾਮਲੇ 'ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ ਆਈ ਸਾਹਮਣੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ ਦੀ ਸਿਆਸਤ 'ਚ ਤੇਜ਼ ਹਲਚਲ, ਕਾਂਗਰਸ ਦਾ ਹੱਥ ਫੜ੍ਹ ਸਕਦੇ ਨੇ ਸਿਮਰਜੀਤ ਸਿੰਘ ਬੈਂਸ
NEXT STORY