ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣ ਤੋਂ ਪਹਿਲਾ ਨੇਤਾਵਾਂ ਦੇ ਪਾਰਟੀਆਂ ਬਦਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਤਹਿਤ ਲੁਧਿਆਣਾ ਦੇ ਮੌਜੂਦਾ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਭਾਜਪਾ ਵਿਚ ਸ਼ਾਮਲ ਹੋਣ ਦੇ ਬਾਅਦ ਉਮੀਦਵਾਰ ਵੀ ਬਣਾਇਆ ਜਾ ਚੁੱਕਾ ਹੈ। ਕਾਂਗਰਸ ਵਿਚ ਚੱਲ ਰਹੀ ਉਮੀਦਵਾਰ ਦੀ ਤਲਾਸ਼ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਆ ਕੇ ਖ਼ਤਮ ਹੋ ਸਕਦੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਬੈਂਸ ਦੇ ਕਾਂਗਰਸ ਵਿਚ ਸ਼ਾਮਲ ਹੋਣ ਹੋਣ ਦੀ ਖ਼ਬਰ ਕਿਸੇ ਵੀ ਸਮੇਂ ਆ ਸਕਦੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਤੀਹਰੇ ਕਤਲਕਾਂਡ ਦੇ ਕਾਤਲ ਦੀ ਪਤਨੀ ਆਈ ਸਾਹਮਣੇ, ਰੋਂਦੀ ਹੋਈ ਨੇ ਕੀਤੇ ਵੱਡੇ ਖ਼ੁਲਾਸੇ (ਵੀਡੀਓ)
ਜਿਸ ਦੇ ਲਈ ਬੈਂਸ ਨੇ ਕਈ ਦਿਨਾਂ ਤੋਂ ਦਿੱਲੀ ਵਿਚ ਡੇਰਾ ਜਮਾਇਆ ਹੋਇਆ ਹੈ ਅਤੇ ਉਨ੍ਹਾਂ ਦੀਆਂ ਕਾਂਗਰਸ ਦੇ ਵੱਡੇ ਨੇਤਾਵਾਂ ਦੇ ਨਾਲ ਲਗਾਤਾਰ ਮੀਟਿੰਗਾਂ ਹੋ ਰਹੀਆਂ ਦੱਸੀਆਂ ਜਾ ਰਹੀਆਂ ਹਨ ਕਿ ਇਸ ਕੰਮ ਦੇ ਲਈ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਦੇ ਚੱਲਦਿਆਂ ਬੈਂਸ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਦੇ ਨਾਲ ਹੀ ਲੁਧਿਆਣਾ ਤੋਂ ਉਮੀਦਵਾਰ ਬਣਾਉਣ ਦੇ ਸੰਕੇਤ ਉਨਾਂ ਦੇ ਸਮਰਥਕਾਂ ਵਲੋਂ ਸੋਸ਼ਲ ਮੀਡੀਆ ’ਤੇ ਪਾਈ ਜਾ ਰਹੀ ਪੋਸਟ ਤੋਂ ਮਿਲ ਰਹੇ ਹਨ। ਭਾਵੇਂ ਕਿ ਇਸ ਸਬੰਧ ਵਿਚ ਕਾਂਗਰਸ ਦੇ ਨੇਤਾਵਾਂ ਸਮੇਤ ਬੈਂਸ ਵੀ ਹੁਣ ਤੱਕ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਲਗਾਤਾਰ 3 ਦਿਨ ਰਹਿਣਗੀਆਂ ਛੁੱਟੀਆਂ, ਘੁੰਮਣ ਦਾ Plan ਬਣਾਉਣ ਵਾਲਿਆਂ ਦੇ ਮਤਲਬ ਦੀ ਹੈ ਖ਼ਬਰ
ਲੁਧਿਆਣਾ ਤੋਂ ਬਿੱਟੂ ਦੇ ਮੁਕਾਬਲੇ ਦੇ ਲਈ ਸਿੱਧੂ ਦੇ ਨਾਮ ਦੀ ਵੀ ਹੋ ਰਹੀ ਹੈ ਚਰਚਾ
ਜੇਕਰ ਕਾਂਗਰਸ ਨੇ ਬੈਂਸ ਨੂੰ ਉਮੀਦਵਾਰ ਨਾ ਬਣਾਇਆ ਤਾਂ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਬਣ ਚੁੱਕੇ ਰਵਨੀਤ ਬਿੱਟੂ ਦੇ ਮੁਕਾਬਲੇ ਲਈ ਨਵਜੋਤ ਸਿੱਧੂ ਦੇ ਨਾਂ ਦੀ ਵੀ ਚਰਚਾ ਹੋ ਰਹੀ ਹੈ। ਸੂਤਰਾਂ ਦੇ ਅਨੁਸਾਰ ਕਾਂਗਰਸ ਉਸ ਦਾ ਸਾਥ ਛੱਡਣ ਵਾਲੇ ਬਿੱਟੂ ਨੂੰ ਸਬਕ ਸਿਖਾਉਣ ਦੇ ਲਈ ਹੈਵੀਵੇਟ ਉਮੀਦਵਾਰ ਉਤਾਰਨਾ ਚਾਹੁੰਦੀ ਹੈ। ਇਸ ਮਾਮਲੇ ਵਿਚ ਸਿੱਧੂ ਤੋਂ ਬਿਹਤਰ ਵਿਕਲਪ ਕੋਈ ਹੋਰ ਨਹੀਂ ਹੋ ਸਕਦਾ, ਭਾਵੇਂ ਸਿੱਧੂ ਦੀ ਪਤਨੀ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਪਹਿਲਾ ਪਟਿਆਲਾ ਤੋਂ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਹਨ ਅਤੇ ਹੁਣ ਸਿੱਧੂ ਦੀ ਇਕ ਵਾਰ ਫਿਰ ਆਈ. ਪੀ. ਐੱਲ 'ਚ ਐਂਟਰੀ ਹੋ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਲਗਾਤਾਰ 3 ਦਿਨ ਰਹਿਣਗੀਆਂ ਛੁੱਟੀਆਂ, ਘੁੰਮਣ ਦਾ Plan ਬਣਾਉਣ ਵਾਲਿਆਂ ਦੇ ਮਤਲਬ ਦੀ ਹੈ ਖ਼ਬਰ
NEXT STORY