ਅੰਮ੍ਰਿਤਸਰ- ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ ਹੋਟਲ 'ਚ ਦੇਹ ਵਪਾਰ ਚੱਲਣ ਦੀ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਹੋਟਲ ਮੈਨੇਜਰ ਅਤੇ ਹੋਟਲ ਦੇ ਬਾਕੀ ਕਰਮਚਾਰੀ ਦੇਹ ਵਪਾਰ ਦਾ ਧੰਦਾ ਚਲਾ ਰਹੇ ਹਨ। ਜਿਸਦੇ ਚਲਦੇ ਏ. ਸੀ. ਪੀ. ਸ਼ੀਤਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਕਾਫ਼ੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਬੱਸ ਸਟੈਂਡ ਨੇੜੇ ਹੋਟਲਾਂ ਵਿਚ ਦੇਹ ਵਪਾਰ ਦਾ ਧੰਦਾ ਚਲਦਾ ਹੈ, ਜਿਸਦੇ ਚਲਦੇ ਸਾਡੀ ਪੁਲਸ ਟੀਮ ਵੱਲੋਂ ਪੂਰਾ ਟਰੈਪ ਲਗਾ ਕੇ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ- ਰਿਹਾਇਸ਼ੀ ਕਵਾਟਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਪੂਰੇ ਇਲਾਕੇ 'ਚ ਸਹਿਮ ਦਾ ਮਾਹੌਲ
ਇਸ ਕਾਰਵਾਈ ਦੌਰਾਨ ਪੁਲਸ ਨੇ ਦੋ ਵਿਅਕਤੀਆਂ ਇੱਕ ਹੋਟਲ ਮੈਨੇਜਰ ਅਤੇ ਇਕ ਹੋਟਲ ਦਾ ਕਰਿੰਦੇ ਨੂੰ ਗ੍ਰਿਫ਼ਤਾਰ ਕੀਤਾ ਹੈ। ਕਰੀਂਦਾ ਕੁੜੀਆਂ ਨੂੰ ਹੋਟਲ ਲਿਆਉਂਣ ਦਾ ਕੰਮ ਕਰਦਾ ਸੀ। ਜਦੋਂ ਪੁਲਸ ਨੂੰ ਖਬਰ ਮਿਲੀ ਤਾਂ ਪੁਲਸ ਨੇ ਰੇਡ ਕੀਤੀ ਤਾਂ ਇੱਕ ਮਹਿਲਾ 35 ਸਾਲਾਂ ਨੂੰ ਹੋਟਲ 'ਚ ਪਾਇਆ ਤੇ ਮਹਿਲਾ ਦੇ ਬਿਆਨਾਂ 'ਤੇ ਕਾਰਵਾਈ ਕੀਤੀ । ਪਤਾ ਲਗਾ ਕਿ ਇਥੇ ਪੈਸੇ ਦੇ ਕੇ ਦੇਹ ਵਪਾਰ ਚਲਾਇਆ ਜਾ ਰਿਹਾ ਹੈ। ਪੁਲਸ ਵੱਲੋਂ ਹੋਟਲ ਦੇ ਰਿਕਾਰਡ ਚੈਕ ਕੀਤੇ ਜਾ ਰਹੇ ਹਨ ਤੇ ਸੀਸੀਟੀਵੀ ਫੁਟੇਜ ਵੀ ਖੰਗਾਲੀਆਂ ਜਾ ਰਹੀ ਹਨ।
ਇਹ ਵੀ ਪੜ੍ਹੋ- ਲੱਖਾਂ ਰੁਪਏ ਲਾ ਵਿਦੇਸ਼ ਭੇਜੀ ਨੂੰਹ ਦਾ ਹੈਰਾਨੀਜਨਕ ਕਾਰਾ, ਪ੍ਰੇਸ਼ਾਨੀ 'ਚ ਪਾਇਆ ਪੂਰਾ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿੰਡ ਸਾਹਿਬਾਜ਼ਪੁਰ ਦਾ ਨੌਜਵਾਨ ਨਸ਼ਾ ਤਸਕਰੀ ਕਰਦਿਆਂ ਗ੍ਰਿਫ਼ਤਾਰ
NEXT STORY