ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ਦੇ ਪਟਿਆਲਾ ਰੋਡ ’ਤੇ ਉਸ ਸਮੇਂ ਦਹਿਸ਼ਤ ਫੈਲ ਗਈ ਜਦ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਸੜਕ ’ਤੇ ਸਥਿਤ ਹੋਟਲ ਐੱਮ.ਐੱਮ. ਕਰਾਊਨ ਦੇ ਮਾਲਕ ਦੇ ਪੁੱਤਰ ਗਗਨ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਹਮਲਾਵਰ ਨੇ ਗਗਨ ਵਲ ਕਰੀਬ ਪੰਜ ਰਾਊਂਡ ਫਾਇਰ ਕੀਤੇ ਪਰ ਉਹ ਸੜਕ ’ਤੇ ਦੌੜ ਕੇ ਆਪਣੀ ਜਾਨ ਬਚਾਉਣ ’ਚ ਕਾਮਯਾਬ ਰਿਹਾ। ਦੋ ਗੋਲੀਆਂ ਨੇੜੇ ਖੜ੍ਹੀਆਂ ਕਾਰਾਂ ਨੂੰ ਜਾ ਲੱਗੀਆਂ, ਜਿਸ ਨਾਲ ਵਾਹਨਾਂ ਨੂੰ ਨੁਕਸਾਨ ਹੋਇਆ। ਸੂਚਨਾ ਮਿਲਦਿਆਂ ਹੀ ਪੁਲਸ ਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਘਟਨਾ ਸਥਾਨ ਤੋਂ ਕਾਰਤੂਸਾਂ ਦੇ ਕਈ ਖੋਲ ਬਰਾਮਦ ਕੀਤੇ ਹਨ। ਪੁਲਸ ਮੁਤਾਬਕ ਹਮਲੇ ’ਚ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਗੋਲੀਆਂ ਚਲਾਉਣ ਵਾਲਾ ਹਮਲਾਵਰ ਹਰਿਆਣਾ ਦਾ ਇਕ ਲੱਖ ਇਨਾਮੀ ਰਾਸ਼ੀ ਵਾਲਾ ਗੈਂਗਸਟਰ ਸ਼ੁਭਮ ਪੰਡਿਤ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਯਮੁਨਾਨਗਰ ਪੁਲਸ ਵੱਲੋਂ ਵੀ ਜ਼ੀਰਕਪੁਰ ਪੁੱਜ ਕੇ ਹੋਟਲ ਮਾਲਕ ਦੇ ਲੜਕੇ ਗਗਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ, ਫਿਰੋਜ਼ਪੁਰ ਸਣੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਲਈ ਅਹਿਮ ਖ਼ਬਰ, 11 ਨਵੰਬਰ ਨੂੰ...
ਪੰਜਾਬੀ ’ਚ ਪੁੱਛ ਕੇ ਗੋਲੀਆਂ ਚਲਾਈਆਂ
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਮਲਾਵਰ ਦੁਕਾਨਾਂ ਤੋਂ ਕੁਝ ਦੂਰੀ ’ਤੇ ਬਿਨਾਂ ਨੰਬਰ ਵਾਲੀ ਬਾਈਕ ਖੜ੍ਹੀ ਕਰਕੇ ਪੈਦਲ ਹੀ ਗਗਨ ਦੇ ਨੇੜੇ ਆ ਗਿਆ ਤੇ ਉਸ ਨੂੰ ਪੂਰੀ ਤਰ੍ਹਾਂ ਨਿਸ਼ਾਨਾ ਬਣਾਉਂਦਿਆਂ ਪੰਜਾਬੀ ’ਚ ਆਵਾਜ਼ ਮਾਰੀ ਤੂੰ ਮੈਨੂੰ ਬੁਲਾ ਰਿਹਾ ਸੀ? ਲੈ ਮੈਂ ਆ ਗਿਆ ਹਾਂ। ਇਹ ਸੁਣਦੇ ਹੀ ਗਗਨ ਪੁੱਠੇ ਪੈਰੀਂ ਭੱਜ ਪਿਆ ਤੇ ਹਮਲਾਵਰ ਉਸ ਦੇ ਪਿੱਛੇ ਦੌੜਦਾ ਹੋਇਆ ਗੋਲੀਆਂ ਚਲਾਉਂਦਾ ਗਿਆ। ਹਮਲਾਵਰ ਨੇ ਆਪਣਾ ਮੂੰਹ ਢਕਿਆ ਹੋਇਆ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅਸਲਾ ਦਾ ਲਾਇਸੈਂਸ ਅਪਲਾਈ ਕਰਨ ਵਾਲਿਆਂ ਨੂੰ ਲੈ ਕੇ ਵੱਡਾ ਖ਼ੁਲਾਸਾ
ਸ਼ੁਭਮ ਪੰਡਿਤ ਹਰਿਆਣਾ ਦਾ ਮੋਸਟ ਵਾਂਟਡ ਗੈਂਗਸਟਰ
ਪੁਲਸ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਹਮਲੇ ਦੇ ਪਿੱਛੇ ਹਰਿਆਣਾ ਦਾ ਨਾਜਾਇਜ਼ ਕਾਰਗੁਜ਼ਾਰੀਆਂ ਲਈ ਮਸ਼ਹੂਰ ਗੈਂਗਸਟਰ ਸ਼ੁਭਮ ਪੰਡਿਤ ਹੈ, ਜਿਸ ’ਤੇ ਇਕ ਲੱਖ ਰੁਪਏ ਦਾ ਇਨਾਮ ਘੋਸ਼ਿਤ ਹੈ। ਉਸ ਦਾ ਪਿਛੋਕੜ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਨਾਸ ਦੇ ਪਿੰਡ ਸਾਧਵਗੰਜ ਨਾਲ ਹੈ, ਜਦਕਿ ਮੌਜੂਦਾ ਸਮੇਂ ’ਚ ਉਹ ਯਮੁਨਾਨਗਰ ਦੇ ਗਾਂਧੀਨਗਰ ਥਾਣੇ ਦੇ ਨੇੜੇ ਬੈਂਕ ਕਾਲੋਨੀ ’ਚ ਰਹਿੰਦਾ ਹੈ। ਪੁਲਸ ਰਿਕਾਰਡ ਅਨੁਸਾਰ ਉਹ ਸਾਲ 2024 ਨੂੰ ਰਾਦੌਰ ਖੇਤਰ ’ਚ ਹੋਏ ਤਿਹਰੇ ਕਤਲਕਾਂਡ ’ਚ ਲੋੜੀਂਦਾ ਹੈ। ਉਸ ਖ਼ਿਲਾਫ਼ ਕਈ ਗੰਭੀਰ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਕ ਹੋਰ ਚੋਟੀ ਦੇ ਕਬੱਡੀ ਖਿਡਾਰੀ ਦੀ ਮੌਤ, ਰੇਡ ਪਾਉਣ ਤੋਂ ਬਾਅਦ ਵਾਪਰਿਆ ਭਾਣਾ
ਪੁਲਸ ਵੱਲੋਂ ਘੇਰਾਬੰਦੀ ਕਰਕੇ ਦੋਸ਼ੀ ਦੀ ਭਾਲ ਤੇ ਜਾਂਚ ਤੇਜ਼
ਇਸ ਸਬੰਧੀ ਐਸ.ਐੱਚ.ਓ. ਸਤਿੰਦਰ ਸਿੰਘ ਨੇ ਕਿਹਾ ਕਿ 112 ’ਤੇ ਸੂਚਨਾ ਮਿਲਦਿਆਂ ਹੀ ਟੀਮ ਮੌਕੇ ’ਤੇ ਪਹੁੰਚ ਗਈ ਸੀ। ਨੇੜਲੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ ਤੇ ਫਾਰੈਂਸਿਕ ਟੀਮ ਵੱਲੋਂ ਸਬੂਤ ਇਕੱਤਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਗਗਨ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹਮਲਾ ਹੋਣ ਪਿੱਛੇ ਪੁਰਾਣੀ ਰੰਜਿਸ਼ ਸਬੰਧੀ ਵੀ ਪਤਾ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਗਨ ਵੱਲੋਂ ਮੁਢਲੀ ਜਾਂਚ ਦੌਰਾਨ ਇਸ ਹਮਲੇ ਪਿੱਛੇ ਯਮੁਨਾ ਨਗਰ ਦੇ ਸ਼ੁਭਮ ਪੰਡਿਤ ਦੇ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਥਾਣਾ ਮੁਖੀ ਨੇ ਦਾਅਵਾ ਕੀਤਾ ਕਿ ਜਲਦ ਹੀ ਗੋਲੀਬਾਰੀ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਹੋਟਲ ਮਾਲਕ ਦੇ ਪੁੱਤਰ ਗਗਨ ਦੇ ਭਰਾ ਡਿੰਪਲ ਦਾ ਯਮੁਨਾਨਗਰ ਵਿਖੇ ਕੋਈ ਕੋਈ ਝਗੜਾ ਚੱਲ ਰਿਹਾ ਸੀ ਜਿਸ ਨਾਲ ਇਨ੍ਹਾਂ ਦਾ ਸ਼ੁਭਮ ਪੰਡਿਤ ਨਾਲ ਪੰਗਾ ਚੱਲਦਾ ਦੱਸਿਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗਗਨ ਤੇ ਡਿੰਪਲ ਖ਼ਿਲਾਫ਼ ਵੀ ਯਮੁਨਾਨਗਰ ਵਿਖੇ ਲੜਾਈ ਝਗੜੇ ਕਰਨ ਦਾ ਮਾਮਲਾ ਦਰਜ ਹੈ।
ਇਹ ਵੀ ਪੜ੍ਹੋ : ਕੁਝ ਮਹੀਨੇ ਪਹਿਲਾਂ ਵਿਆਹੇ ਮੁੰਡੇ ਨਾਲ ਵਾਪਰ ਗਿਆ ਭਾਣਾ, ਸਾਰਾ ਘਰ ਹੋ ਗਿਆ ਤਬਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ’ਚ 3 ਨਾਮਜ਼ਦ
NEXT STORY