ਬਟਾਲਾ (ਜ. ਬ., ਯੋਗੀ, ਅਸ਼ਵਨੀ) : ਸਥਾਨਕ ਜਲੰਧਰ ਰੋਡ ਸਥਿਤ ਇਕ ਹੋਟਲ ’ਚ ਪੁਲਸ ਵੱਲੋਂ ਅਚਨਚੇਤ ਛਾਪਾ ਮਾਰ ਕੇ ਇਕ ਦਰਜਨ ਤੋਂ ਵੱਧ ਮੁੰਡੇ-ਕੁੜੀਆਂ ਨੂੰ ਇਤਰਾਜ਼ਯੋਗ ਹਾਲਤ ’ਚ ਫੜਿਆ ਹੈ। ਇਸ ਸਬੰਧੀ ਡੀ. ਐੱਸ. ਪੀ. ਸਿਟੀ ਲਲਿਤ ਕੁਮਾਰ ਅਤੇ ਐੱਸ. ਐੱਚ. ਓ. ਸਿਵਲ ਲਾਈਨ ਅਮਰੀਕ ਸਿੰਘ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਇਥੇ ਦੇਹ ਵਪਾਰ ਦਾ ਧੰਦਾ ਚੱਲਦਾ ਆ ਰਿਹਾ ਸੀ, ਜਿਸ ਦੀਆਂ ਸ਼ਿਕਾਇਤਾਂ ਲੰਮੇ ਸਮੇਂ ਤੋਂ ਮਿਲ ਰਹੀਆਂ ਸਨ, ਜਿਸ ਕਰਕੇ ਬਟਾਲਾ ਪੁਲਸ ਨੇ ਅੱਜ ਹਰਕਤ ’ਚ ਆਉਂਦਿਆਂ ਐੱਸ. ਐੱਸ. ਪੀ. ਬਟਾਲਾ ਅਸ਼ਵਨੀ ਕਪੂਰ ਦੇ ਹੁਕਮਾਂ ’ਤੇ ਛਾਪਾ ਮਾਰਿਆ, ਜਿਥੋਂ 8 ਮੁੰਡੇ ਅਤੇ 8 ਕੁੜੀਆਂ ਨੂੰ ਇਤਰਾਜ਼ਯੋਗ ਹਾਲਤ ’ਚ ਮੌਕੇ ਤੋਂ ਫੜਿਆ ਹੈ।
ਇਹ ਵੀ ਪੜ੍ਹੋ : ਸੜਕ ’ਤੇ ਖੜ੍ਹੇ ਸੀ ਕੁੜੀ-ਮੁੰਡਾ, ਤਿੰਨ ਨੌਜਵਾਨਾਂ ਨੇ ਆ ਕੇ ਮੁੰਡੇ ਨੂੰ ਮਾਰ ਦਿੱਤੀ ਗੋਲ਼ੀ
ਡੀ. ਐੱਸ. ਪੀ. ਸਿਟੀ ਅਤੇ ਐੱਸ. ਐੱਚ. ਓ. ਨੇ ਦੱਸਿਆ ਕਿ ਉਕਤ ਫੜੇ ਗਏ ਮੁੰਡੇ-ਕੁੜੀਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ, ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਗੰਭੀਰਤਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਇਕ ਸਾਲ ਪਹਿਲਾਂ ਵੱਡੇ ਅਤੇ ਹੁਣ ਛੋਟੇ ਪੁੱਤ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਧਾਹਾਂ ਮਾਰ ਰੋਈ ਮਾਂ
ਕਿਉਂ ਅਤੇ ਕਿਸਦੀ ਸ਼ਹਿ ’ਤੇ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਸਸਪੈਂਸ ਬਰਕਰਾਰ
ਇਥੇ ਇਹ ਵੀ ਦੱਸਣਾ ਬਣਦਾ ਹੈ ਬਟਾਲਾ ਸ਼ਹਿਰ ’ਚ ਪਿਛਲੇ ਕਈ ਮਹੀਨਿਆਂ ਤੋਂ ਦੇਹ ਵਪਾਰ ਦਾ ਧੰਦਾ ਸ਼ਹਿਰ ਦੇ ਵੱਖ-ਵੱਖ ਹੋਟਲਾਂ ’ਚ ਚੱਲਦਾ ਆ ਰਿਹਾ ਸੀ। ਇਸ ਬਾਰੇ ਪੁਲਸ ਨੂੰ ਪਤਾ ਹੋਣ ਦੇ ਬਾਵਜੂਦ ਪੁਲਸ ਕੁਝ ਵੀ ਨਹੀਂ ਸੀ ਕਰ ਰਹੀ ਪਰ ਹੁਣ ਬਟਾਲਾ ਦੇ ਪੁਲਸ ਮੁਖੀ ਵਜੋਂ ਆਈ. ਪੀ. ਐੱਸ. ਅਫਸਰ ਅਸ਼ਵਨੀ ਕਪੂਰ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਪੁਲਸ ਨੇ ਆਪਣਾ ਜਲਵਾ ਦਿਖਾਉਂਦਿਆਂ ਅੱਜ ਪਹਿਲੇ ਦਿਨ ਉਕਤ ਹੋਟਲ ਵਿਚ ਛਾਪਾ ਮਾਰਦਿਆਂ ਦੇਹ ਵਪਾਰ ਦੇ ਦਿਨ-ਦਿਹਾੜੇ ਚੱਲ ਰਹੇ ਨਾਜਾਇਜ਼ ਧੰਦੇ ’ਤੇ ਕੁਝ ਹੱਦ ਤੱਕ ਰੋਕ ਤਾਂ ਜ਼ਰੂਰ ਲਗਾਈ ਹੈ ਪਰ ਇਹ ਕਾਲਾ ਧੰਦਾ ਕਿਉਂ ਅਤੇ ਕਿਸਦੀ ਸ਼ਹਿ ’ਤੇ ਚੱਲ ਰਿਹਾ ਸੀ, ਇਸ ਦਾ ਸਸਪੈਂਸ ਅਜੇ ਵੀ ਬਰਕਰਾਰ ਹੈ।
ਇਹ ਵੀ ਪੜ੍ਹੋ : ਸੜਕ ’ਤੇ ਬੇਕਾਬੂ ਹੋਏ 18 ਟਾਇਰੀ ਟਰਾਲੇ ਨੇ ਮਚਾਈ ਤਬਾਹੀ, ਬਲੈਰੋ ਤੇ ਸੈਂਟਰੋ ਨੂੰ ਮਾਰੀ ਟੱਕਰ, ਜਨਾਨੀ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਫਾਜ਼ਿਲਕਾ : ਅਵਾਰਾ ਪਸ਼ੂ ਕਾਰਨ ਮਾਂ ਦੇ ਹੱਥਾਂ ’ਚੋਂ ਨਿਕਲ ਟਰਾਲੀ ਹੇਠਾਂ ਆਇਆ 4 ਸਾਲਾ ਬੱਚਾ, ਮੌਤ
NEXT STORY